Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṫ. 1. ਗਲ। 2. ਵਾਤ, ਸਾਰ, ਖਬਰ। 3. ਮਾਮਲਾ, ਗਲ। 4. ਬਾਦੀ, ਬਲਗਮ। 5. ਭਾਵ ਪ੍ਰਵਾਹ, ਮਹਤਵ। 1. thing, viz., happening; viz., Guru’s sermon. 2. care. 3. thing. 4. bite viz., pride. 5. heeds, care for. ਉਦਾਹਰਨਾ: 1. ਕਿਆ ਥੋੜੜੀ ਬਾਤ ਗੁਮਾਨੁ ॥ Raga Sireeraag 5, 92, 1:2 (P: 50). ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥ (ਗਲ ਭਾਵ ਘਟਨਾ). Raga Goojree 5, 5, 1:2 (P: 496). ਉਦਾਹਰਨ: ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥ (ਭਾਵ ਉਪਦੇਸ). Raga Raamkalee, Guru Nanak Dev, Sidh-Gosat, 10:4 (P: 939). ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥ (ਭਾਵ ਬਚਨ ਉਪਦੇਸ). Sava-eeay of Guru Ramdas, Gayand, 5:1 (P: 1402). 2. ਜਾ ਉਠੀ ਚਲਸੀ ਕੰਤੜਾ ਤਾ ਕੋਇਨ ਪੁਛੈ ਤੇਰੀ ਬਾਤ ॥ Raga Sireeraag 5, 93, 2:2 (P: 50). 3. ਤਿਨਿ ਸਗਲੀ ਬਾਤ ਸਵਾਰੀ ॥ Raga Sorath 5, 56, 2:4 (P: 623). 4. ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥ (ਭਾਵ ਅੰਹਕਾਰ ਦਾ ਰੋਗ). Raga Todee 5, 13, 1:2 (P: 714). 5. ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥ (ਪ੍ਰਵਾਹ ਨਹੀਂ ਕਰਦਾ ਅਰਥਾਤ ਮਹੱਤਵ ਨਹੀਂ ਦਿੰਦਾ). Raga Saarang 5, 62, 1:2 (P: 1216).
|
SGGS Gurmukhi-English Dictionary |
[1. n. 2. n.] 1. (from Sk. Vâta) air, the ailment caused by wind (in the body). 2. (from Sk. Vārtā) narrative, story, report
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਗੱਲ utterance.
|
Mahan Kosh Encyclopedia |
ਸੰ. ਵਾਰਤਾ. ਗੱਲ. “ਝੂਠ ਬਾਤ, ਸਾ ਸਚਕਰਿ ਜਾਤੀ.” (ਗਉ ਮਃ ੫) 2. ਵਸ੍ਤੁ. ਚੀਜ਼. “ਏਕ ਬਾਤ ਮਾਂਗਨ ਕਉ ਆਵੈ। ਬੀਸਿਕ ਬਾਤ ਘਰੈਂ ਲੈਜਾਵੈ.” (ਰਾਮਾਵ) 3. ਸੰ. ਵਾਤ. ਵਾਯੁ. ਪਵਨ. “ਯਾ ਕਹਿਂ ਕਲਿ ਕੀ ਬਾਤ ਨ ਲਾਗੀ.” (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। 4. ਵਾਤ ਧਾਤੁ. ਬਾਦੀ. ਬਲਗਮ. “ਕਾਢਿ ਕੁਠਾਰੁ ਪਿਤ ਬਾਤ ਹੰਤਾ.” (ਟੋਢੀ ਮਃ ੫) ਵਾਤ ਪਿੱਤ ਨਾਸ਼ਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|