Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋ⒤. 1. ਵਿਵਾਦ, ਝਗੜਾ, ਬਹਿਸਾ। 2. ਵਿਅਰਥ, ਫਜ਼ੂਲ। 3. ਝਗੜਿਆ ਵਿਚ। 4. ਭਾਵ ਬੁਰਾ ਭੈੜਾ। 1. discussion, controversy. 2. vain, useless. 3. strife. 4. useless. bad. ਉਦਾਹਰਨਾ: 1. ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥ Raga Sireeraag 1, 11, 1:3 (P: 18). ਕਾਹੂ ਬਿਹਾਵੈ ਬੇਦ ਅਰੁ ਬਾਦਿ ॥ (ਬਹਿਸਾਂ ਵਿਚ). Raga Raamkalee 5, 3, 2:1 (P: 914). 2. ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ Raga Sireeraag 3, 13, 5:1 (P: 19). ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥ Raga Bilaaval 5, 38, 1:2 (P: 810). 3. ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ Raga Soohee 5, 5, 2:1 (P: 761). 4. ਮਨਮੁਖ ਕਾ ਇਹੁ ਬਾਦਿ ਆਚਾਰੁ ॥ Raga Malaar 3, Asatpadee 3, 2:3 (P: 1277).
|
SGGS Gurmukhi-English Dictionary |
[Var.] From Bāda
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਬਾਦ। 2. ਦੇਖੋ- ਬਾਦ 3. “ਬਿਨ ਸਹਜੈ ਕਥਨੀ ਬਾਦਿ.” (ਸ੍ਰੀ ਅ: ਮਃ ੩) “ਬਿਨੁ ਪਿਰ ਧਨ ਸੀਗਾਰੀਐ, ਜੋਬਨ ਬਾਦਿ ਖੁਆਰੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|