Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baavan. 1. ਬਵੰਜਾ, ਗਿਣਤੀ ਦੀ ਇਕ ਇਕਾਈ। 2. ਬਉਣਾ। 3. ਚਿਟਾ ਚੰਦਨ ਜੋ ਸੁਗੰਧੀ ਵਾਲਾ ਹੁੰਦਾ ਹੈ। 1. unit of number, fiftytwo. 2. pigmy. 3. white. ਉਦਾਹਰਨਾ: 1. ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ Raga Gaurhee, Kabir, Baavan Akhree, 1:1 (P: 340). ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥ Raga Maaroo 5, 11, 3:3 (P: 1082). 2. ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ Raga Parbhaatee, Naamdev, 2, 2:1 (P: 1351). 3. ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥ (ਚਿੱਟਾ). Salok Sehaskritee, Gur Arjan Dev, 39:1 (P: 1357).
|
SGGS Gurmukhi-English Dictionary |
[H. adj.] Fifty-two
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੋ ਅਤੇ ਪਚਾਸ. ਦ੍ਵਾਪੰਚਾਸ਼ਤ. ਬਵੰਜਾ-੫੨। 2. ਵਾਮਨ. ਬਾਉਨਾ. “ਬਾਵਨ ਰੂਪ ਕੀਆ ਤੁਧ ਕਰਤੇ.” (ਮਾਰੂ ਸੋਲਹੇ ਮਃ ੫) 3. ਬਾਵਨ ਚੰਦਨ. “ਬਾਵਨ ਬੀਖੂ ਬਾਨੈ ਬੀਖੇ, ਬਾਸੁ ਤੇ ਸੁਖ ਲਾਗਿਬਾ.” (ਪ੍ਰਭਾ ਨਾਮਦੇਵ) ਦੇਖੋ- ਬਾਵਨ ਚੰਦਨ। 4. ਦੇਖੋ- ਵਾਮਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|