Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baasaa. 1. ਨਿਵਾਸ। 2. ਖੁਸ਼ਬੂ। 3. ਪੰਛੀ। 1. reside, dwell, abide. 2. fragrance, smell, aroma. 3. bird, hawk. ਉਦਾਹਰਨਾ: 1. ਉਆ ਮਹਲੀ ਪਾਵਹਿ ਤੂ ਬਾਸਾ ॥ Raga Gaurhee 5, Baavan Akhree, 10:5 (P: 252). 2. ਧੂਪ ਦੀਪ ਨਈ ਬੇਦਹਿ ਬਾਸਾ ॥ Raga Goojree Ravidas, 1, 3:1 (P: 525). 3. ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ Raga Saarang 5, 61, 1:1 (P: 1216).
|
SGGS Gurmukhi-English Dictionary |
[n.] (from Per. Bâshâ) hawk, falcon
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਾਸ. ਨਿਵਾਸ. ਵਸੇਰਾ. “ਜਾਕਾ ਬਾਸਾ ਗੋਹ ਮਹਿ.” (ਸ. ਕਬੀਰ) 2. ਫ਼ਾ. [باشہ] ਬਾਸ਼ਹ. ਇੱਕ ਗੁਲਾਬਚਸ਼ਮ ਸ਼ਿਕਾਰੀ ਪੰਛੀ, ਜੋ ਬਾਜ਼ ਤੋਂ ਛੋਟਾ ਹੁੰਦਾ ਹੈ. ਇਸ ਦੀ ਸੂਰਤ ਬਾਜ਼ ਜੇਹੀ ਹੁੰਦੀ ਹੈ. ਇਹ ਬਾਸ਼ੀਨ ਦੀ ਮਦੀਨ ਹੈ. ਬਾਸ਼ਾ ਪੰਜਾਬੀ ਪੰਛੀ ਨਹੀਂ. ਇਹ ਠੰਢੇ ਦੇਸਾਂ ਵਿੱਚ ਆਂਡੇ ਦਿੰਦਾ ਹੈ ਅਤੇ ਸਰਦੀਆਂ ਦੇ ਸ਼ੁਰੂ ਵਿੱਚ ਏਧਰ ਆਉਂਦਾ ਹੈ. ਇਸ ਨੂੰ ਸਿਖਾਕੇ ਛੋਟੇ ਪੰਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ. ਚੰਗਾ ਬਾਸ਼ਾ ਤਿੱਤਰ ਭੀ ਮਾਰ ਲੈਂਦਾ ਹੈ. ਇਸ ਦੀਆਂ ਟੰਗਾਂ ਅਤੇ ਦੁਮ ਸ਼ਿਕਰੇ ਨਾਲੋਂ ਲੰਮੀ ਹੁੰਦੀ ਹੈ. Sparrow-hawk. ਦੇਖੋ- ਸ਼ਿਕਾਰੀ ਪੰਛੀਆਂ ਦਾ ਚਿਤ੍ਰ. “ਜੈਸੇ ਬਾਸਾ ਮਾਸ ਦੇਤ ਝਾਟੁਲੀ.” (ਸਾਰ ਮਃ ੫) “ਮਨ ਬਾਸੇ ਜਿਉ ਨਿਤ ਭਉਦਿਆ.” (ਸੂਹੀ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|