Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baah. ਬਾਂਹ, ਬਾਜੂ। arm. ਉਦਾਹਰਨ: ਕਹੁ ਨਾਨਕ ਬਾਹ ਲੁਡਾਈਐ ॥ Raga Sireeraag 1, 33, 4:3 (P: 26). ਉਦਾਹਰਨ: ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥ (ਭਾਵ ਸਹਾਇਕ ਹੋਵੋ)॥ Raga Gond, Naamdev, 3, 1:2 (P: 873).
|
SGGS Gurmukhi-English Dictionary |
[Sk. n.] Arm
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਵਾਹ. ਵਹਾਈ. ਹਲ ਨਾਲ ਖੇਤ ਵਾਹੁਣ ਦੀ ਕ੍ਰਿਯਾ। 2. ਵਿਹਾਰ. ਕੰਮ. “ਬਾਹ ਪਰੈ ਤੁਰਕਾਨ ਸੋਂ.” (ਗੁਪ੍ਰਸੂ) 3. ਵਾਹ. ਸਵਾਰੀ. “ਚਢੇ ਪ੍ਰਭੁ ਬਾਹ ਕਰ ਤੁੰਦ ਕੋ ਚਲਾਯੋ ਹੈ.” (ਗੁਪ੍ਰਸੂ) 4. ਬਾਹੁ. ਭੁਜਾ. “ਬਾਹ ਪਕਰਿ ਕਢਿਲੀਨੇ ਅਪੁਨੇ.” (ਸਾਰ ਮਃ ੫) “ਕਿਨਹੀ ਕਹਿਆ ਬਾਹ ਬਹੁ ਭਾਈ.” (ਰਾਮ ਅ: ਮਃ ੫) 5. ਜਲ ਦਾ ਪ੍ਰਵਾਹ। 6. ਵ੍ਯ. ਵਾਹ! ਸ਼ਾਬਾਸ਼! ਖੂਬ! 7. ਵਿ. ਕਾਰੀ. ਮੁਅੱਸਿਰ. “ਬਾਹਨ ਕੋ ਬਲ ਕਰ ਬਾਹਨੀ ਹਲਾਇਦਈ, ਬਾਹਨ ਕੋ ਪ੍ਰੇਰ ਬਾਹ ਘਉ ਬਹੁ ਮਾਰਤੇ.” (ਗੁਪ੍ਰਸੂ) 8. ਫ਼ਾ. [باہ] ਕਾਮਸ਼ਕਤਿ। 9. ਵੀਰਯ. ਮਣੀ 10. ਸੰ. वाह्. ਧਾ. ਯਤਨ ਕਰਨਾ। 11. ਸਿੰਧੀ- ਬਾਹਿ. ਅਗਨਿ. ਦੇਖੋ- ਭਾਹ ਅਤੇ ਵੰਹ੍ਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|