Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahraa. 1. ਵਖਰਾ, ਉਪਰ, ਅਡਰਾ। 2. ਓਪਰਾ, ਬੇਗਾਨਾ। 3. ਵਿਹੂਨਾ, ਬਿਨਾ। 1. without. 2. alien. 3. without. ਉਦਾਹਰਨਾ: 1. ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥ Raga Sireeraag 1, 5, 2:1 (P: 16). ਉਦਾਹਰਨ: ਤੂੰ ਵਰਨਾ ਚਿਹਨਾ ਬਾਹਰਾ ॥ Raga Sireeraag 5, Asatpadee 29, 20:1 (P: 74). 2. ਸਭੇ ਸਾਂਝੀਵਾਲ ਸਦਾਇਨਿ ਤੂ ਕਿਸੈ ਨ ਦਿਸਹਿ ਬਾਹਰਾ ਜੀਉ ॥ Raga Maajh 5, 9, 3:3 (P: 97). 3. ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ (ਭਾਵ ਕੋਰਾ). Raga Aaasaa 2, Vaar 11, Salok, 1, 1:4 (P: 468). ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥ (ਬਿਨਾ). Raga Vadhans 1, 2, 4:1 (P: 557). ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥ Raga Sorath 1, 7, 3:1 (P: 597).
|
English Translation |
adj.m. one against, ignoring or taking exception to a superior's advice or decision, out of control, disobedient, insubordinate, adamant, wayward.
|
Mahan Kosh Encyclopedia |
ਨਾਮ/n. ਪ੍ਰਾਣੀ ਦੇ ਮਰਨ ਪਿੰਛੋਂ ਬਾਰ੍ਹਵੇਂ ਦਿਨ ਕੀਤੀ ਹੋਈ ਸ਼ਰਾਧਕ੍ਰਿਯਾ। 2. ਇੱਕ ਜਾਤਿ ਦੇ ਬਾਰਾਂ ਪਿੰਡਾਂ ਦਾ ਸਮੁਦਾਯ। 3. ਦੇਖੋ- ਬਾਹਰ 3, 4 ਅਤੇ 5. “ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ.” (ਆਸਾ ਮਃ ੫) “ਜਿਉ ਜੋਗੀ ਜਤ ਬਾਹਰਾ.” (ਸੋਰ ਮਃ ੧) “ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|