Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bi-aapaṫ. 1. ਲਗਦੀ ਹੈ, ਪ੍ਰਭਾਵਤ ਕਰਦੀ ਹੈ, ਅਸਰ ਪਾਉਂਦੀ ਹੈ। 2. ਵਿਆਪਕ, ਵਿਦਮਾਨ, ਪਸਰਿਆ/ਫੈਲਿਆ ਹੋਇਆ। 3. ਹਾਵੀ ਹੋਣਾ, ਦਬਾਉਣਾ। 1. engrossed, effect, cling. 2. pervading. 3. entangle, engrossment. ਉਦਾਹਰਨਾ: 1. ਬਿਆਪਤ ਹਰਖ ਸੋਗ ਬਿਸਥਾਰ ॥ Raga Gaurhee 5, 88, 1:1 (P: 181). ਸੰਸੈ ਭਰਮੁ ਨਹੀ ਕਛੁ ਬਿਆਪਤ ॥ (ਲਗਦੇ ਭਾਵ ਪੈਂਦੇ). Raga Gaurhee 5, Baavan Akhree, 3:5 (P: 250). ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥ (ਲਗਣਾ, ਪੋਹਣਾ). Raga Maaroo 5, 26, 1:2 (P: 1006). 2. ਚਾਰਿ ਕੁੰਟਿ ਚਉਦਹ ਭਵਨ ਸਗਲ ਬਿਆਪਤ ਰਾਮ ॥ Raga Gaurhee 5, Thitee, 14 Salok:1 (P: 299). 3. ਮਨਹਿ ਬਿਆਪਤ ਅਨਿਕ ਤਰੰਗਾ ॥ Raga Soohee 5, Asatpadee 1, 1:2 (P: 759). ਭ੍ਰੂਮਤ ਬਿਆਪਤ ਜਰੇ ਕਿਵਾਰਾ ॥ Raga Soohee 5, Asatpadee 1, 4:1 (P: 759).
|
Mahan Kosh Encyclopedia |
ਸੰ. ਵਯਾਪ੍ਤ. ਵਿ. ਫੈਲਿਆ ਹੋਇਆ. “ਮਾਇਆ ਬਿਆਪਤ ਬਹੁ ਪਰਕਾਰੀ.” (ਗਉ ਮਃ ੫) 2. ਪੂਰਣ. ਭਰਿਆ ਹੋਇਆ। 3. ਸੰ. ਵ੍ਯਾਪੱਤਿ. ਨਾਮ/n. ਬਦਕਿਸਮਤੀ. ਅਭਾਗਤਾ. “ਭ੍ਰਮਤ ਬਿਆਪਤ ਜਰੇ ਕਿਵਾਰਾ.” (ਸੂਹੀ ਅ: ਮਃ ੫) ਭ੍ਰਮਤ੍ਵ ਅਤੇ ਵ੍ਯਾਪੱਤਿ ਕਿਵਾੜ ਜੋੜੇ ਹੋਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|