Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bikaar. 1. ਦੋਖ, ਐਬ, ਵਿਕਾਰ, ਬੁਰਾਈਆਂ, ਮੰਦੀਆਂ ਵਾਸ਼ਨਾਵਾਂ। 2. ਕਾਮ ਕ੍ਰੋਧ ਲੋਭ ਮੋਹ ਆਦਿ ਵਿਕਾਰ। 3. ਬੇਕਾਰ, ਨਿਕੰਮੀ, ਨਿਰਾਰਥਕ। 1. sins, evil. 2. evil deeds. 3. in vain, useless.
ਉਦਾਹਰਨਾ:
1. ਬਿਖੈ ਬਿਕਾਰ ਦੁਸਟ ਕਿਰਪਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ Raga Sireeraag 1, 26, 2:1 (P: 23).
ਇਹ ਕਾਰਜਿ ਤੇਰੇ ਜਾਹਿ ਬਿਕਾਰ ॥ Raga Gaurhee 5, 87, 2:1 (P: 185).
ਬਧੇ ਬਿਕਾਰ ਲਿਖੇ ਬਹੁ ਕਾਗਰ ॥ Raga Gaurhee 5, 147, 4:1 (P: 195).
ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥ (ਵਿਕਾਰ ਪਾਪ). Raga Gaurhee 5, Baavan Akhree, 9:4 (P: 252).
ਅਜਹੁ ਬਿਕਾਰ ਨ ਛੋਡਈ ਪਾਪੀ ਮਨ ਮੰਦਾ ॥ (ਮੰਦੇ ਕਰਮ, ਮੰਦ ਵ੍ਰਿਤੀ). Raga Bilaaval, Kabir, 3, 1:2 (P: 855).
2. ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥ Raga Gaurhee 5, Baavan Akhree, 11 Salok:1 (P: 252).
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ Raga Gaurhee 5, Sukhmanee 18, 1:6 (P: 286).
3. ਬਿਨੁ ਭੈ ਕਥਨੀ ਸਰਬ ਬਿਕਾਰ ॥ (ਫਜੂਲ, ਮਾੜਾ). Raga Bhairo 5, 19, 5:3 (P: 1140).

SGGS Gurmukhi-English Dictionary
[n.] (from Sk.Vikāra) change, transformation, wrong action, sin, vice, disease
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m dia. see ਵਿਕਾਰ evil, sin. (2) adj. colloq. see ਬੇਕਾਰ unemployed.

Mahan Kosh Encyclopedia

ਸੰ. ਵਿਕਾਰ. ਨਾਮ/n. ਪ੍ਰਕ੍ਰਿਤਿ ਦਾ ਬਦਲਣਾ. ਹੋਰ ਸ਼ਕਲ ਵਿੱਚ ਹੋਣਾ. ਤਬਦੀਲੀ. “ਤੋਐ ਬਹੁਤ ਬਿਕਾਰਾ.” (ਮਃ ੧ ਵਾਰ ਮਲਾ) ਤੋਯੈ: (ਜਲਾਂ) ਤੋਂ ਹੀ ਅਨੇਕ ਰਸਾਂ ਦਾ ਪਰਿਣਾਮ ਹੈ. ਭਾਵ- ਜਲ ਹੀ ਆਪਣੀ ਸ਼ਕਲ ਬਦਲਕੇ ਅਨੇਕ ਰਸ ਬਣ ਜਾਂਦਾ ਹੈ। 2. ਰੋਗ। 3. ਕਾਮ ਕ੍ਰੋਧ ਆਦਿ ਵਿਕਾਰ. ਐ਼ਬ. “ਬਿਕਾਰ ਪਾਥਰ ਗਲੇ ਬਾਂਧੇ.” (ਮਾਰੂ ਮਃ ੫) 4. ਦੁੱਖ. “ਬਧੇ ਬਿਕਾਰ ਲਿਖੇ ਬਹੁ ਕਾਗਰ.” (ਗਉ ਮਃ ੫) ਜੀਵ ਦੇ ਕਰਮਾਂ ਦਾ ਹਿਸਾਬ ਲਿਖਦੇ ਭਾਰੀ ਖੇਦ ਹੁੰਦਾ ਹੈ। 5. ਪਾਪ ਕਰਮ। 6. ਬੇ-ਕਾਰ. ਨਿਕੰਮਾ. ਨਿਕਾਰਾ. “ਨਿਰਮਲ ਬੂੰਦ ਅਕਾਸ ਕੀ ਪਰਿਗਈ ਭੂਮਿ ਬਿਕਾਰ.” (ਸ. ਕਬੀਰ) ਕੱਲਰ ਵਿੱਚ ਪੈਗਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits