Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰam. 1. ਡਰਾਉਣਾ, ਭਿਆਨਕ। 2. ਕਠਿਨ, ਔਖਾ। 3. ਡਾਢੀ। 4. ਔਖਾ, ਸਖਤ। 5. ਵਿਖ (ਜਹਿਰ) ਰੂਪੀ। 1. difficult, dreadful. 2. formidable. 3. arduous. 4. formidable. 5. poisonous. ਉਦਾਹਰਨਾ: 1. ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ Raga Sireeraag, Trilochan, 2, 3:1 (P: 92). 2. ਬਿਖਮ ਸਾਗਰੁ ਤੇਈ ਜਨ ਤਰੇ ॥ (ਔਖਿਆਂ ਤਰਿਆ ਜਾਣ ਵਾਲਾ). Raga Gaurhee 5, 137, 4:1 (P: 193). ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥ (ਔਖੀ). Raga Gaurhee 1, Chhant 2, 1:3 (P: 243). 3. ਦੁਤਰ ਅੰਧ ਬਿਖਮ ਇਹ ਮਾਇਆ ॥ Raga Aaasaa 5, 26, 3:1 (P: 377). 4. ਕੋਊ ਬਿਖਮ ਗਾਰ ਤੋਰੈ ॥ (ਮੁਸ਼ਕਲ ਨਾਲ ਤੋੜੇ ਜਾਣ ਵਾਲਾ). Raga Aaasaa 5, 154, 1:1 (P: 408). ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥ Raga Goojree 5, Vaar 15:7 (P: 522). 5. ਅਤਿ ਲੁਬਧ ਲੁਭਾਨਉ ਬਿਖਮ ਮਾਇ ॥ (ਬਿਖ ਰੂਪੀ ਮਾਇਆ). Raga Basant 1, Asatpadee 2, 1:2 (P: 1187).
|
SGGS Gurmukhi-English Dictionary |
1. difficult, dreadful. 2. formidable. 3. arduous. 4. formidable. 5. poisonous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
ajd. difficult, hard, ardous; complex, intricate, involved, knotty; odd, unequal, irregular, incongruous, dissonant.
|
Mahan Kosh Encyclopedia |
ਸੰ. ਵਿਸ਼ਮ. ਵਿ. ਜੋ ਸਮ ਨਹੀਂ. ਵੱਧ ਘੱਟ। 2. ਜੋ ਹਮਵਾਰ ਨਹੀਂ. ਉੱਚਾ ਨੀਵਾਂ. “ਬਿਖਮ ਘੋਰ ਪੰਥ ਚਾਲਣਾ ਪ੍ਰਾਣੀ.” (ਸ੍ਰੀ ਤ੍ਰਿਲੋਚਨ) 3. ਭਯਾਨਕ. ਡਰਾਉਣਾ. “ਬਿਖਮ ਥਾਨਹੁ ਜਿਨਿ ਰਖਿਆ, ਤਿਸੁ ਤਿਲੁ ਨ ਵਿਸਾਰਿ.” (ਵਾਰ ਜੈਤ) 4. ਦੁਖਦਾਈ. “ਕਰਕ ਸਬਦ ਸਮ ਬਿਖ ਨ ਬਿਖਮ ਹੈ.” (ਭਾਗੁ ਕ) ਕਰਕਸ਼ (ਕੌੜੇ) ਬੋਲ ਜੇਹੀ ਜ਼ਹਿਰ ਭੀ ਦੁਖਦਾਈ ਨਹੀਂ। 5. ਔਖਾ. ਕਠਿਨ। 6. ਸੰ. ਵਿਸ਼-ਮਯ ਦਾ ਸੰਖੇਪ. ਜ਼ਹਿਰਰੂਪ. “ਅਸਾਧੁ ਸੰਗ ਬਿਖਮ ਅਹਾਰ ਹੈ.” (ਭਾਗੁ ਕ) ਵਿਸ਼ਰੂਪ ਭੋਜਨ ਹੈ। 7. ਨਾਮ/n. ਦੁੱਖ. ਕਲੇਸ਼. “ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ.” (ਮਃ ੫ ਵਾਰ ਗੂਜ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|