Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰ⒰. 1. ਮਾਇਆ ਰੂਪ, ਵਿਹੁ ਰੂਪ ਮਾਇਆ। 2. ਵਾਸ਼ਨਾ, ਮੰਦ ਭਾਵਨਾ। 3. ਜ਼ਹਿਰ। 4. ਮਾੜੇ, ਬੁਰੇ। 1. evil passion, poisonous evil passion. 2. evil, vice. 3. poison. 4. evil words/speech. ਉਦਾਹਰਨਾ: 1. ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥ Raga Sireeraag 3, 51, 1:2 (P: 33). ਪੂਰਨ ਪੂਰਿ ਰਹਿਆ ਬਿਖੁ ਮਾਰਿ ॥ (ਵਿਹੁ ਰੂਪੀ ਮਾਇਆ). Raga Gaurhee 1, Asatpadee 1, 1:2 (P: 220). ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥ (ਮਹਾਨਕੋਸ਼ ਅਰਥ ‘ਅਧਰਮ ਦੀ ਕਮਾਈ’ ਕਰਦਾ ਹੈ). Raga Gaurhee 4, 47, 3:1 (P: 166). 2. ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥ Raga Sireeraag 3, 57, 3:2 (P: 36). ਉਦਾਹਰਨ: ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥ (ਵਿਸ਼ਿਆਂ ਦੇ). Raga Sireeraag 4, 65, 4:3 (P: 40). 3. ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41). ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥ (ਮਾਇਆ ਰੂਪੀ ਜ਼ਹਿਰ). Raga Maajh 3, Asatpadee 30, 4:3 (P: 127). ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥ Raga Sireeraag 3, Asatpadee 19, 4:2 (P: 65). ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥ Raga Soohee 3, Asatpadee 1, 2:3 (P: 753). 4. ਕਾਨੀ ਕਾਲੁ ਸੁਣੈ ਬਿਖੁ ਬੈਣੀ ॥ Raga Gaurhee 1, Asatpadee 14, 8:2 (P: 227).
|
SGGS Gurmukhi-English Dictionary |
1. evil passion, poisonous evil passion. 2. evil, vice. 3. poison. 4. evil words/speech.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਸ਼. ਨਾਮ/n. ਜ਼ਹਿਰ. ਗਰਲ. “ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ.” (ਵਡ ਅ: ਮਃ ੩) 2. ਅਧਰਮ ਦੀ ਕਮਾਈ. “ਬਿਖੁ ਸੰਚੈ ਹਟਵਾਣੀਆ, ਬਹਿ ਹਾਟਿ ਕਮਾਇ.” (ਗਉ ਮਃ ੪) 3. ਮਾਯਾ. “ਬਿਖੁ ਮਾਤੇ ਕਾ ਠਉਰ ਨ ਠਾਉ.” (ਗਉ ਮਃ ੫) 4. ਸ਼ਰਾਬ. ਮਦਿਰਾ. “ਬਿਖੁ ਚਾਖੀ ਤਉ ਪੰਚ ਪ੍ਰਗਟ ਸੰਤਾਪੈ.” (ਸ੍ਰੀ ਬੇਣੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|