Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋʰ⒤. 1. ਢੰਗ, ਤਰੀਕੇ, ਜੁਗਤ, ਤਰਕੀਬ, ਪ੍ਰਕਾਰ, ਵਿੱਧੀ। 2. ਹਾਲਤ। 3. ਪ੍ਰਕਾਰ, ਵੰਨਗੀ ਤਰ੍ਹਾਂ, ਜੁਗਤੀ। 4. ਬਣਤ। 5. ਢੋਹ, ਅਵਸਰ। 6. ਸਿਆਣਪ, ਸੁਚੱਜ। 7. ਤਰ੍ਹਾਂ। 8. ਮੂਲ, ਤਥ। 1. method, way, means, procedure. 2. condition. 3. type. 4. structure. 5. contrivance, set up. 6. skill. 7. so, type. 8. device. ਉਦਾਹਰਨਾ: 1. ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥ Raga Sireeraag 4, 65, 1:3 (P: 39). ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ ॥ (ਮਰਯਾਦਾ, ਢੰਗ). Raga Aaasaa 1, 59, 3:1 (P: 367). ਅਪੁਨੀ ਬਿਧਿ ਆਪਿ ਜਨਾਵਹੁ ॥ (ਜੁਗਤੀ). Raga Sorath 5, 31, 1:1 (P: 617). 2. ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ Raga Maajh 5, 25, 3:1 (P: 101). ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ Raga Gaurhee 4, 49, 4:1 (P: 167). 3. ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ Raga Maajh 1, Vaar 1:2 (P: 138). ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥ Raga Gaurhee 9, 7, 3:2 (P: 220). 4. ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ Raga Gaurhee 5, 126, 5:1 (P: 206). 5. ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥ Raga Gaurhee 9, 4, 2:2 (P: 219). 6. ਪੁਤਰੀ ਤੇਰੀ ਬਿਧਿ ਕਰਿ ਥਾਟੀ ॥ Raga Aaasaa 5, 14, 1:1 (P: 374). 7. ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਦਾਗਾ ॥ Raga Aaasaa, Dhanaa, 2, 4:1 (P: 488). ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥ Raga Goojree 5, 30, 5:3 (P: 502). 8. ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥ Raga Dhanaasaree 4, 25, 2:2 (P: 677).
|
SGGS Gurmukhi-English Dictionary |
[Var.] From Bidha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿਧਿ. ਨਾਮ/n. ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. “ਬੰਛਤ ਸਿਧਿ ਕੋ ਬਿਧਿ ਮਿਲਾਇਓ.” (ਸਵੈਯੇ ਮਃ ੪ ਕੇ) ਦੇਖੋ- ਬੰਛਤ। 2. ਬ੍ਰਹਮਾ। 3. ਭਾਗ੍ਯ. ਕਿਸਮਤ। 4. ਕ੍ਰਮ. ਸਿਲਸਿਲਾ। 5. ਕਰਮ. ਕੰਮ. ਕ੍ਰਿਯਾ. “ਸਾਕਤ ਕੀ ਬਿਧਿ ਨੈਨਹੁ ਡੀਠੀ.” (ਰਾਮ ਮਃ ੫) 6. ਕਾਨੂਨ. ਨਿਯਮ. ਧਾਰਮਿਕ ਨਿਯਮ. “ਗੁਰਪੂਜਾ ਬਿਧਿ ਸਹਿਤ ਕਰੰ.” (ਸਵੈਯੇ ਮਃ ੪ ਕੇ) “ਪੜਹਿ ਮਨਮੁਖ, ਪਰ ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) 7. ਹਕੀਮ. ਵੈਦ੍ਯ। 8. ਹਾਲਤ. ਦਸ਼ਾ. “ਘਾਲ ਨ ਭਾਨੈ, ਅੰਤਰ ਬਿਧਿ ਜਾਨੈ.” (ਸੋਰ ਮਃ ੫) “ਅੰਤਰ ਕੀ ਬਿਧਿ ਤੁਮ ਹੀ ਜਾਨੀ.” (ਗਉ ਮਃ ੫) 9. ਪ੍ਰਕਾਰ. ਢੰਗ. ਤਰਹਿ. “ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ.” (ਬਸੰ ਮਃ ੧) 10. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। 11. ਜੁਗਤਿ. ਤਰਕੀਬ. “ਇਹ ਬਿਧਿ ਪਾਈ ਮੈ ਸਾਧੂ ਕੰਨਹੁ.” (ਟੋਡੀ ਮਃ ੫) 12. ਇੱਕ ਅਰਥਾਲੰਕਾਰ. ਦੇਖੋ- ਵਿਧਿ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|