Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bimal. ਮੈਲ ਰਹਿਤ, ਨਿਰਮਲ। pure, immaculate, unblemished. ਉਦਾਹਰਨ: ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ Raga Dhanaasaree 1, Sohlay, 3, 2:2 (P: 13). ਦੇਹਿ ਬਿਮਲ ਮਤਿ ਸਦਾ ਸਰੀਰਾ ॥ (ਪਵਿਤਰ ਬੁੱਧੀ). Raga Aaasaa, Kabir, 12, 4:1 (P: 478). ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥ (ਨਿਰੋਲ ਅਗ ਦੀ ਨਦੀ). Raga Maaroo 1, Solhaa 6, 9:1 (P: 1026).
|
SGGS Gurmukhi-English Dictionary |
[1. adj.] 1. (from Sk. Vimala), Bi (not) + mala (dirt) = without dirt, pure, clean. 2. a tank of clearn water
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿਮਲ. ਵਿ. ਮੈਲ ਰਹਿਤ. ਨਿਰਮਲ. ਸ਼ੁੱਧ. “ਇਹੁ ਪੂਰਨ ਬਿਮਲ ਬੀਚਾਰਾ.” (ਸੋਰ ਮਃ ੫) “ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ.” (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। 2. ਨਾਮ/n. ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. “ਤ੍ਰਿਕੁਟੀ ਛੂਟੀ ਬਿਮਲ ਮਝਾਰਿ.” (ਗਉ ਅ: ਮਃ ੧) 3. ਵਿ. ਵਿਸ਼ੇਸ਼ ਕਰਕੇ ਮੈਲ ਸਹਿਤ. ਮਹਾਂ ਮਲੀਨ. “ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ.” (ਮਾਰੂ ਸੋਲਹੇ ਮਃ ੧) ਅੱਗੇ ਗੰਦੀ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|