Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bir-hee. 1. ਵਿਛੜਿਆ ਹੋਇਆ। 2. ਪ੍ਰੇਮੀ, ਵਿਯੋਗੀ, ਪਿਆਰ ਵਾਲੇ। 1. separated. 2. lovers. ਉਦਾਹਰਨਾ: 1. ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥ (ਵਿਛੁੜਿਆ ਹੋਇਆ). Raga Gaurhee 4, 70, 1:1 (P: 175). 2. ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨੇ ਆਈ ॥ (ਪਿਆਰੇ ਵਾਲੇ). Salok 5, 1:2 (P: 1424).
|
English Translation |
(1) adj., n.m. same as ਬਿਰਹਣ.
|
Mahan Kosh Encyclopedia |
ਸੰ. विराहिन्- ਵਿਰਹੀ. ਵਿ. ਜੁਦਾ ਹੋਇਆ. ਵਿਯੋਗੀ. ਵਿਛੁੜਿਆ ਹੋਇਆ। 2. ਤਿਆਗੀ. ਸੰਨ੍ਯਾਸੀ. “ਝੜਿ ਝੜਿ ਪਵਦੇ ਕਚੇ ਬਿਰਹੀ.” (ਸਵਾ ਮਃ ੫) 3. ਵਿਯੋਗ ਦੀ ਪੀੜ ਅਨੁਭਵ ਕਰਨ ਵਾਲਾ. ਅਨੁਰਾਗੀ. ਪ੍ਰੇਮੀ. ਆਸ਼ਕ. “ਸਤਿਗੁਰੁ ਬਿਰਹੀ ਨਾਮ ਕਾ.” (ਸੂਹੀ ਅ: ਮਃ ੪) “ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ.” (ਚਉਬੋਲੇ ਮਃ ੫) 4. ਪ੍ਰਕਾਸ਼ਕ. ਪ੍ਰਕਾਸ਼ (वर्हिस्) ਦੇਣ ਵਾਲਾ. “ਮੇਰਾ ਬਿਰਹੀ ਨਾਮ ਮਿਲੈ ਤਾ ਜੀਵਾ ਜੀਉ.” (ਗਉ ਮਾਝ ਮਃ ੪) 5. ਗੁਰਬਾਣੀ ਵਿੱਚ ਪਿਆਰੇ (ਪ੍ਰਿਯ) ਲਈ ਭੀ ਬਿਰਹੀ ਸ਼ਬਦ ਵਰਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|