Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Buḋʰ. ਮਹਾਤਮਾ ਬੁੱਧ; ਬੁੱਧੀਮਾਨ, ਗਿਆਨਵਾਨ। Gautam Buddha, intelligent, understanding. ਉਦਾਹਰਨ: ਆਖਹਿ ਕੇਤੇ ਕੀਤੇ ਬੁਧ ॥ Japujee, Guru Nanak Dev, 26:16 (P: 6). ਉਦਾਹਰਨ: ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ Japujee, Guru Nanak Dev, 35:7 (P: 7).
|
SGGS Gurmukhi-English Dictionary |
[n.] (from Sk.Buddhi) intellect, wisdom, understanding, intelligence
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. बुध्. ਧਾ. ਜਾਣਨਾ, ਸਮਝਣਾ, ਜਾਗਣਾ। 2. ਵਿ. ਦਾਨਾ. ਬੁੱਧਿਮਾਨ. ਅਕਲਮੰਦ। 3. ਨਾਮ/n. ਇੱਕ ਗ੍ਰਹ, ਜੋ ਸੂਰਜ ਦੇ ਬਹੁਤ ਨੇੜੇ ਹੈ, ਜਿਸ ਦੇ ਨਾਮ ਤੋਂ ਸਤਵਾਰੇ ਦਾ ਦਿਨ ਬੁਧਵਾਰ ਹੈ. Mercury. 4. ਚੰਦ੍ਰਵੰਸ਼ੀਆਂ ਦਾ ਵਡੇਰਾ. ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਸ ਦੀ ਉਤਪੱਤੀ ਇਉਂ ਲਿਖੀ ਹੈ- ਵ੍ਰਿਹਸਪਤਿ (ਦੇਵਗੁਰੁ) ਦੀ ਇਸਤ੍ਰੀ ਤਾਰਾ ਉੱਤੇ ਚੰਦ੍ਰਮਾ ਮੋਹਿਤ ਹੋ ਗਿਆ ਅਰ ਉਸ ਨੂੰ ਉਧਾਲਕੇ ਘਰ ਲੈਗਿਆ, ਇਸ ਪੁਰ ਭਾਰੀ ਜੰਗ ਹੋਇਆ. ਚੰਦ੍ਰਮਾ ਦੀ ਸਹਾਇਤਾ ਵਿੱਚ ਸ਼ਿਵ, ਅਤੇ ਵ੍ਰਿਹਸਪਤਿ ਦੀ ਸਹਾਇਤਾ ਵਿੱਚ ਇੰਦ੍ਰ ਸੀ. ਅੰਤ ਨੂੰ ਬ੍ਰਹਮਾ ਨੇ ਵਿੱਚ ਪੈਕੇ ਝਗੜਾ ਮਿਟਾਇਆ. ਤਾਰਾ ਵ੍ਰਿਹਸਪਤਿ ਨੂੰ ਦਿਵਾ ਦਿੱਤੀ, ਪਰ ਉਸ ਦੇ ਗਰਭ ਤੋਂ ਜੋ ਸੁੰਦਰ ਪੁਤ੍ਰ ਬੁਧ ਪੈਦਾ ਹੋਇਆ ਸੀ, ਉਹ ਚੰਦਰਮਾ ਨੂੰ ਤਾਰਾ ਦੇ ਕਹਿਣ ਪੁਰ ਮਿਲਿਆ। 5. ਦੇਵਤਾ। 6. ਕੁੱਤਾ। 7. ਦੇਖੋ- ਬੁੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|