Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bæraagee. 1. ਜਿਸ ਦਾ ਜਗਤ ਦੇ ਪਦਾਰਥਾਂ ਨਾਲ ਪਿਆਰ ਨਹੀਂ, ਵੈਰਾਗੀ, ਵੈਸ਼ਨਵ ਸਾਧੂ। 2. ਪਿਆਰ ਵਾਲੇ। 3. ਭਾਵ ਪ੍ਰਭੂ। 1. desire free, world renouncer, detached. 2. lovers. 3. viz., The Lord. ਉਦਾਹਰਨਾ: 1. ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ (ਭਾਵ ਉਪਰਾਮਤਾ ਵਿਚ ਆਇਆ ਉਦਾਸੀਨ). Raga Sireeraag 1, 18, 5:1 (P: 21). ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥ Raga Sireeraag 3, 41, 3:1 (P: 29). ਤੇ ਬੈਰਾਗੀ ਕਹਾ ਸਮਾਏ ॥ (ਅਲਿਪਤ, ਨਿਰਲੇਪ). Raga Aaasaa 5, 82, 1:1 (P: 390). ਬੈਰਾਗੀ ਰਾਮਹਿ ਗਾਵਉਗੋ ॥ (ਨਿਰਲੇਪ ਹਰੀ ਦੇ ਗੁਣ ਗਾਵਾਂਗਾ). Raga Raamkalee, Naamdev, 2, 1:1 (P: 972). 2. ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥ Raga Maajh 3, Asatpadee 4, 8:3 (P: 111). 3. ਸਾਚੈ ਮਹਲਿ ਰਹੈ ਬੈਰਾਗੀ ਆਵਣ ਚੇਹਿ ਤ ਆਵਾ ॥ Raga Tukhaaree 1, Baarah Maahaa, 7:4 (P: 1108).
|
English Translation |
n.m. a sect of Hindu ascetics; a member of this sect.
|
Mahan Kosh Encyclopedia |
वैरागिन्. ਵਿ. ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. “ਨਹ ਚੀਨਿਆ ਪਰਮਾਨੰਦ ਬੈਰਾਗੀ.” (ਮਾਰੂ ਮਃ ੧) “ਜੋ ਮਨੁ ਮਾਰਹਿ ਆਪਣਾ, ਸੋ ਪੁਰਖੁ ਬੈਰਾਗੀ.” (ਵਡ ਛੰਤ ਮਃ ੩) 2. ਨਾਮ/n. ਵੈਸ਼ਨਵ ਸਾਧੂਆਂ ਦਾ ਇੱਕ ਫਿਰਕਾ, ਜਿਸ ਦਾ ਆਚਾਰਯ ਰਾਮਾਨੰਦ ਹੈ. “ਰਾਮਾਨੰਦ ਬਹੁਰ ਪ੍ਰਭੁ ਕਰਾ। ਭੇਸ ਬੈਰਾਗੀ ਕੋ ਤਿਨ ਧਰਾ॥” (ਵਿਚਿਤ੍ਰ) ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ- ਦ੍ਵਾਰਿਕਾ ਦੀ ਯਾਤ੍ਰਾ, ਸ਼ੰਖ ਚਕ੍ਰ ਆਦਿ ਵਿਸ਼ਨੁਚਿੰਨ੍ਹਾਂ ਦਾ ਸ਼ਰੀਰ ਪੁਰ ਛਾਪਾ, ਗੋਪੀਚੰਦਨ ਦ ਤਿਲਕ, ਕ੍ਰਿਸ਼ਨ ਅਥਵਾ- ਰਾਮਮੂਰਤਿ ਦੀ ਉਪਾਸਨਾ ਅਤੇ ਤੁਲਸੀਮਾਲਾ ਦਾ ਧਾਰਣ. ਦੇਖੋ- ਬੈਸਨਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|