Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolaa. 1. ਡੋਰਾ, ਜੋ ਉਚਾ ਸੁਣੇ। 2. ਬੋਲ, ਕਥਨ, ਬਚਨ। 3. ਬੋਲਾਂ, ਕਥਨ ਕਰਾਂ, ਸੁਣਾਵਾਂ। 1. hard of hearing, deaf. 2. words. 3. say, utter. ਉਦਾਹਰਨਾ: 1. ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥ Raga Maajh 3, Asatpadee 4, 4:3 (P: 111). 2. ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ Raga Tilang 1, 5, 2:4 (P: 723). ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥ Raga Soohee 1, 4, 4:2 (P: 729). 3. ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥ Raga Bilaaval 5, 33, 3:2 (P: 808).
|
SGGS Gurmukhi-English Dictionary |
1. hard of hearing, deaf. 2. words. 3. say, utter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. word or pharse of Nihang Sikhs jargon.
|
Mahan Kosh Encyclopedia |
ਵਿ. ਬਧਿਰ. ਬਹਿਰਾ. ਜਿਸ ਨੂੰ ਸੁਣਾਈ ਨਹੀਂ ਦਿੰਦਾ. ਡੋਰਾ. “ਅੰਨਾ ਬੋਲਾ ਖੁਇ ਉਝੜਿ ਪਾਇ.” (ਮਃ ੪ ਵਾਰ ਗਉ ੧) ਅੰਨ੍ਹੇ ਤੋਂ ਭਾਵ ਅਗ੍ਯਾਨੀ ਅਤੇ ਬੋਲੇ ਤੋਂ ਭਾਵ ਹੈ ਗੁਰੂ ਦਾ ਉਪਦੇਸ਼ ਅਤੇ ਸੁਭ ਸਿਖ੍ਯਾ ਨਾ ਸੁਣਨ ਵਾਲਾ। 2. ਵਾਕ. ਵਚਨ. ਦੇਖੋ- ਬੋਲ. “ਹਿੰਦੁਸਤਾਨ ਸਮਾਲਸੀ ਬੋਲਾ.” (ਤਿਲੰ ਮਃ ੧) 3. ਖ਼ਾ. ਬੋਲੀ ਦੀ ਥਾਂ ਪੁਲਿੰਗ ਸ਼ਬਦ, ਜੈਸੇ- ਖਾਲਸੇ ਦਾ ਬੋਲਾ. ਦੇਖੋ- ਹੋਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|