Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barahm. 1. ਕਰਤਾਰ, ਜਗਤ ਦਾ ਸੁਆਮੀ, ਪ੍ਰਭੂ। 2. ਬ੍ਰਹਮਾ, ਇਕ ਦੇਵਤਾ। 3. ਆਤਮਕ, ਰਬੀ। 4. ਵੇਦ ਗਿਆਤਾ ਬ੍ਰਹਮ ਰਿਸ਼ੀ। 5. ਬ੍ਰਾਹਮਣ। 6. ਠਾਕੁਰ। 1. supreme Lord. 2. Brahma, one of the diety of hindus. 3. spiritual. 4. Braham Rishi. 5. Brahman, one of the four didiviions of mankind. 6. God’s (house). ਉਦਾਹਰਨਾ: 1. ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥ Raga Gaurhee 3, Asatpadee 4, 8:3 (P: 231). ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥ Raga Dhanaasaree 5, 53, 2:2 (P: 683). 2. ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ Raga Gaurhee, Kabir, 36, 2:1 (P: 330). ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥ Raga Devgandhaaree 5, 29, 1:2 (P: 534). 3. ਪਾਂਡੇ ਐਸਾ ਬ੍ਰਹਮ ਬੀਚਾਰੁ ॥ Raga Aaasaa 1, 20, 1:1 (P: 355). ਇਹ ਬ੍ਰਹਮ ਬਿਚਾਰੁ ਸੁ ਜਾਨੈ ॥ Raga Sorath 5, 57, 4:1 (P: 623). 4. ਸੁਰਿ ਨਰ ਦੇਵ ਬ੍ਰਹਮ ਬ੍ਰਹਮਾਇਕ ॥ Raga Devgandhaaree 5, 35, 2:2 (P: 535). 5. ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥ (ਬ੍ਰਾਹਕਣ ਹੋਣ ਦੇ ਅਹੰਕਾਰ ਵਿਚ ਸੜੇ ਹੋਏ). Raga Basant, Kabir, 7, 2:2 (P: 1195). 6. ਪੂਜਨ ਚਾਲੀ ਬ੍ਰਹਮ ਠਾਇ ॥ (ਠਾਕੁਰ ਦੁਆਰੇ). Raga Basant, Ramaanand, 1, 1:3 (P: 1195).
|
SGGS Gurmukhi-English Dictionary |
[n.] (from Sk. Brahmana) God
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m God, the Ultimate Reality.
|
Mahan Kosh Encyclopedia |
ਸੰ. बृह्- ਬ੍ਰਿਹ੍ ਧਾ ਵਧਣਾ). ब्रह्मन- ਬ੍ਰਹਮ. ਨਾਮ/n. ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤਨਾਥ ਵਾਹਗੁਰੂ. “ਬ੍ਰਹਮ ਦੀਸੈ ਬ੍ਰਹਮੁ ਸੁਣੀਐ.” (ਬਿਲਾ ਮਃ ੫) “ਬ੍ਰਹਮ ਬਿੰਦਹਿ ਤੇ ਬ੍ਰਾਹਮਣਾ.” (ਮਃ ੩ ਵਾਰ ਬਿਲਾ) 2. ਤਤ੍ਵ. ਸਾਰ। 3. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. “ਕਹੂੰ ਸੇਖ ਬ੍ਰਹਮ ਸਰੂਪ.” (ਅਕਾਲ) “ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ.” (ਜਾਪੁ) 4. ਬ੍ਰਹਮਾ. ਚਤੁਰਾਨਨ. “ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ.” (ਵਿਚਿਤ੍ਰ) “ਬ੍ਰਹਮ ਕਮਲਪੁਤੁ ਮੀਨ ਬਿਆਸਾ.” (ਕਾਨ ਅ: ਮਃ ੪) 5. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ- ਰਿਤ੍ਵਿਜ। 6. ਵੇਦ. “ਪਾਂਡੇ! ਐਸਾ ਬ੍ਰਹਮ ਬੀਚਾਰ.” (ਆਸਾ ਮਃ ੧) 7. ਦੇਵਤਾ. ਪੂਜ੍ਯਇਸ਼੍ਟ. “ਪੂਜਨ ਚਾਲੀ ਬ੍ਰਹਮਠਾਇ.” (ਬਸੰ ਰਾਮਾਨੰਦ) 8. ਤਪ. ਤਪਸਾ। 9. ਬ੍ਰਹਮਰ਼ਿਸ਼ਿ ਦਾ ਸੰਖੇਪ. “ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ.” (ਦੇਵ ਮਃ ੫) 10. ਸ੍ਵਰ. ਸੁਰ। 11. ਦੇਖੋ- ਬ੍ਰਹਮੁ। 12. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. “ਤਾਂ ਸੇਖ ਬ੍ਰਹਮ ਆਖਿਆ.” (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ- ਸੇਖ ਬ੍ਰਹਮ। 13. ਨਿਰੁਕ੍ਤ ਵਿੱਚ ਧਨ ਦਾ ਨਾਮ ਭੀ ਬ੍ਰਹ੍ਮ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|