Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋee. 1. ਦਾਸੀ, ਸੇਵਕਾ। 2. ਬੰਧਨ, ਕੈਦ। 3. ਬੰਦਸ਼, ਦਾਸ ਭਾਵ। 4. ਗੁਲਾਮੀ। 1. maid servant. 2. fetter, confinement. 3. slave’smentality. 4. chained, slavery. ਉਦਾਹਰਨਾ: 1. ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥ Raga Sireeraag 4, Vaar 18ਸ, 3, 2:2 (P: 90). 2. ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇਸਾਹਿਬ ਬੰਦੀ ਮੋਚ ॥ Raga Maajh 5, Baaraa Maaha-Maajh, 9:8 (P: 135). 3. ਬੰਦੀ ਅੰਦਰਿ ਸਫਿਤਿ ਕਰਾਏ ਤਾ ਕਉ ਕਹੀਐ ਬੰਦਾ ॥ Raga Aaasaa 1, 36, 4:2 (P: 359). 4. ਜਗੁ ਬੰਦੀ ਮੁਕਤੇ ਹਉ ਮਾਰੀ ॥ Raga Aaasaa 1, Asatpadee 3, 6:1 (P: 413).
|
English Translation |
(1) n.f. fem. of ਬੰਦਾ stoppage of water in canals. (2) adj., n.m. captive, detained, arrested, detenue, prisoner. (3) suff. used to form nouns, similarly as adjectives given under ਬੰਦ such as ਜਮ੍ਹਾਬੰਦੀ.
|
Mahan Kosh Encyclopedia |
ਨਾਮ/n. ਬੰਦਹ ਦਾ ਇਸ੍ਤ੍ਰੀਲਿੰਗ. ਦਾਸੀ. ਬਾਂਦੀ. “ਮਾਇਆ ਬੰਦੀ ਖਸਮ ਕੀ.” (ਮਃ ੩ ਵਾਰ ਸ੍ਰੀ) 2. ਇਸਤ੍ਰੀਆਂ ਦਾ ਇੱਕ ਮਸਤਕ ਭੁਸ਼ਣ। 3. ਬੰਦਿਸ਼. ਦੇਖੋ- ਬੰਦਸਿ. “ਬੰਦੀ ਅੰਦਰਿ ਸਿਫਤਿ ਕਰਾਏ, ਤਾ ਕਉ ਕਹੀਐ ਬੰਦਾ.” (ਆਸਾ ਮਃ ੧) 4. ਗੁਲਾਮੀ. “ਸਾ ਬੰਦੀ ਤੇ ਲਈ ਛਡਾਇ.” (ਆਸਾ ਮਃ ੫) 5. ਫ਼ਾ. [بنّدی] ਕੈਦੀ. ਬੰਧੂਆ. “ਜਗੁ ਬੰਦੀ, ਮੁਕਤੇ ਹਉ ਮਾਰੀ.” (ਆਸਾ ਅ: ਮਃ ੧) 6. ਸੰ. बन्दिन्- ਬੰਦੀ. ਭੱਟ- ਚਾਰਣ. ਰਾਜਦਰਬਾਰ ਵਿੱਚ ਯਸ਼ ਗਾਉਣ ਵਾਲਾ ਕਵਿ. “ਜਨੁ ਬੰਦੀ ਜਨ ਕੀਰਤਿ ਗਾਨੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|