Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baᴺḋʰ. 1. ਬੰਧਨ। 2. ਰੋਕ, ਰੁਕਾਵਟ, ਵਿਘਨ। 3. ਬੰਧਨਾ ਵਿਚ, ਬੱਝਾ ਹੋਇਆ। 4. ਸਬੰਧੀ। 5. ਬੱਝਾ, ਗ੍ਰਸਿਆ। 6. ਬੰਨ੍ਹ। 1. bondage, fitters, entanglement. 2. check. 3. bound, entangled. 4. relation. 5. bound, entangled. 6. bound. ਉਦਾਹਰਨਾ: 1. ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥ Raga Gaurhee 5, 159, 2:1 (P: 214). ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ (ਭਾਵ ਉਲਝਨਾ). Raga Todee 5, 23, 1:2 (P: 716). 2. ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ Raga Gaurhee 5, Baavan Akhree, 30ਸ:1 (P: 256). 3. ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥ Raga Gaurhee 5, Sukhmanee 21, 2:2 (P: 291). ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥ Raga Bilaaval 3, 1, 2:2;3 (P: 796). ਉਦਾਹਰਨ: ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥ (ਬਝਾ ਭਾਵ ਖਿਚਿਆ ਹੋਇਆ). Raga Saarang, Naamdev, 3, 1:1 (P: 1253). 4. ਬੰਦਕ ਹੋਇ ਬੰਧ ਸੁਧਿ ਲਹੈ ॥ Raga Gaurhee, Kabir, Baavan Akhree, 29:4 (P: 342). ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ Raga Tilang 9, 2, 1:1 (P: 726). 5. ਰੋਗ ਬੰਧ ਰਹਨੁ ਰਤੀ ਨ ਪਾਵੈ ॥ Raga Bhairo 5, 20, 3:3 (P: 1141). ਅੰਧ ਬਿਉਹਾਰ ਬੰਧ ਮਨ ਧਾਵੈ ॥ Raga Bhairo 5, 28, 2:3 (P: 1143). 6. ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ Raga Saarang 5, 9, 2:1 (P: 1205).
|
SGGS Gurmukhi-English Dictionary |
1. bondage, fitters, entanglement. 2. check. 3. bound, entangled. 4. relation. 5. bound, entangled. 6. bound.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. stoppage, closure; general strike.
|
Mahan Kosh Encyclopedia |
ਸੰ. बन्ध्. ਧਾ. ਬੰਨ੍ਹਣਾ, ਜੋੜਨਾ, ਮਿਲਾਉਣਾ। 2. ਨਾਮ/n. ਬੰਧਨ. “ਮਾਇਆਬੰਧ ਕਾਟੇ ਕਿਰਪਾਨਿਧਿ.” (ਦੇਵ ਮਃ ੫) 3. ਪਾਣੀ ਦਾ ਬੰਧ. ਬੰਧਾ. “ਬੰਧ ਜਿ ਬਾਰੂ ਬਾਰੀ ਜੈਸੇ.” (ਗੁਪ੍ਰਸੂ) ਪਾਣੀ ਅੱਗੇ ਬਾਲੂ (ਰੇਤੇ) ਦਾ ਬੰਨ੍ਹ ਨਹੀਂ ਠਹਿਰਦਾ। 4. ਸੰ. बद्घ- ਬੱਧ. ਵਿ. ਬੰਨ੍ਹਿਆ ਹੋਇਆ. “ਨਾਨਕ ਮਨਮੁਖ ਬੰਧ ਹੈ, ਗੁਰਮੁਖ ਮੁਕਤ ਕਰਾਏ.” (ਵਡ ਮਃ ੩) 5. ਨਾਮ/n. ਰੁਕਾਵਟ. ਵਿਘਨ. “ਢਾਹਨ ਲਾਗੈ ਧਰਮਰਾਇ, ਕਿਨਹਿ ਨ ਘਾਲਿਓ ਬੰਧ.” (ਬਾਵਨ) 6. ਦੇਖੋ- ਬੰਧੁ 6. “ਭਾਈ ਬੰਧ ਕੁਟੰਬ ਸਹੇਰਾ.” (ਸੂਹੀ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|