Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰa-u. 1. ਡਰ, ਭੈ, ਤੌਖਲਾ। 2. ਭਵਜਲ, ਸੰਸਾਰ ਸਾਗਰ। 3. ਭਵ-ਸਿੰਧ, ਭਵ-ਸਾਗਰ, ਹਸਤੀ ਦਾ ਸਮੁੰਦਰ। 4. ਫਿਰਨਾ, ਭਟਕਨਾ, ਭੌਂਨਾ। 1. fear. 2. ocean, world ocean. 3. dreadful ocean. 4. wander, stray, run about. ਉਦਾਹਰਨਾ: 1. ਭਉ ਖਲਾ ਅਗਨਿ ਤਪ ਤਾਉ ॥ Japujee, Guru Nanak Dev, 38:3 (P: 8). ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ Raga Sireeraag 4, 1:3 (P: 83). ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥ Raga Gaurhee 5, Asatpadee 14, 5:1 (P: 241). 2. ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥ Raga Sireeraag 4, 1:5 (P: 83). ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥ (ਸਾਗਰ). Raga Gaurhee 4, 59, 2:2 (P: 171). ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥ (ਸੰਸਾਰ, ਭਵਸਾਗਰ). Raga Soohee 5, 58, 2:1 (P: 750). 3. ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥ Raga Bhairo 4, 2, 1:2 (P: 1134). 4. ਭਉਕਿ ਮਰਹਿ ਭਉ ਭਉ ਭਉਹਾਰਾ ॥ Raga Maaroo 1, Solhaa 9, 15:2 (P: 1029).
|
SGGS Gurmukhi-English Dictionary |
1. fear. 2. ocean, world ocean. 3. dreadful ocean. 4. wander, stray, run about.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਭੌ.
|
Mahan Kosh Encyclopedia |
ਸੰ. ਭਯ. ਨਾਮ/n. ਭੈ. ਡਰ. ਖ਼ੌਫ਼. “ਨਿਰਭਉ ਨਿਰਵੈਰੁ.” (ਜਪੁ){1563} 2. ਸੰ. ਭ੍ਰਮਣ. ਭਉਣਾ. “ਭਉਕਿ ਮਰਹਿ ਭਉ ਭਉ ਭਉਹਾਰਾ.” (ਮਾਰੂ ਸੋਲਹੇ ਮਃ ੧) ਭਉਂਕਕੇ ਭ੍ਰਮਦਾ ਹੋਇਆ (ਚੌਰਾਸੀ ਦੇ ਗੇੜ ਵਿੱਚ) ਭੈਭੀਤ ਹੋਇਆ ਮਰਦਾ ਹੈ। 3. ਸੰ. ਭਵ. ਜਨਮ. ਭਾਵ- ਆਵਾਗਮਨ (ਗੌਣ). “ਭਉਖੰਡਨੁ ਦੁਖਭੰਜਨੋ.” (ਗਉ ਮਃ ੫) “ਡਰੁ ਭ੍ਰਮੁ ਭਉ ਦੂਰਿ ਕਰਿ.” (ਮਃ ੪ ਵਾਰ ਸ੍ਰੀ) ਦੇਖੋ- ਭਰਮਭਉ। 4. ਭਵਜਲ (ਸੰਸਾਰਸਾਗਰ) ਦਾ ਸੰਖੇਪ. “ਭਉ ਦੁਤਰ ਤਾਰ.” (ਗਉ ਮਃ ੪) “ਹਰਿ ਜਪਿ ਭਉਬਿਖਮ ਤਰ.” (ਮਃ ੪ ਵਾਰ ਸ੍ਰੀ) 5. ਸੰ. ਭਾਗ. ਹਿੱਸਾ. “ਇਕੁ ਭਉ ਲਥੀ ਨਾਤਿਆ, ਦੁਇ ਭਾ ਚੜੀਅਸੁ ਹੋਰ.” (ਮਃ ੧ ਵਾਰ ਸੂਹੀ). Footnotes: {1563} ਇਸ ਸ਼ਬਦ ਸੰਬੰਧੀ ਸ੍ਵਾਮੀ ਹਰਿਪ੍ਰਸਾਦ ਜੀ ਦਾ ਲੇਖ “ਜਪ ਸੰਹਿਤਾ” ਵਿੱਚ ਪੜ੍ਹਨ ਲਾਯਕ ਹੈ. “ਜੈਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੁਮੰਤ੍ਰ ਮੇ ਸੰਸਕ੍ਰਿਤ ਭਾਸ਼ਾ ਕੇ ਭਯ ਸ਼ਬਦ ਕੇ ਸ੍ਥਾਨਮੇ ਅਪਨੇ ਸਮਯ ਕੀ ਪ੍ਰਾਂਤਿਕ ਭਾਸ਼ਾ ਕੇ ਭਉ ਸ਼ਬਦ ਕਾ ਉੱਚਾਰਣ ਕਿਯਾ ਹੈ, ਵੈਸੇ ਅਤ੍ਰਿ ਰਿਸ਼ਿ ਨੇ ਰਿਗ ਵੇਦ ਕੇ ਪਾਂਚਵੇਂ ਮੰਡਲ ਮੇ ਦ੍ਵਾਰ ਸ਼ਬਦ ਕੇ ਸ੍ਥਾਨਮੇ ਬਾਰ ਸ਼ਬਦ ਕਾ ਪ੍ਰਯੋਗ ਕਿਯਾ ਹੈ. ਦੇਖੋ- ਰਿਗ ੫। ੮੫। ੩। ਅਬ ਯਦਿ ਕੋਈ ਯਹ ਕਹੇ ਕਿ ਯਦਿ ਅਤ੍ਰਿ ਰਿਸ਼ਿ ਸੰਸਕ੍ਰਿਤ ਪੜ੍ਹਾ ਹੋਤਾ ਤੋ ਦ੍ਵਾਰ ਕੇ ੍ਸ੍ਥਾਨਮੇ ਬਾਰ ਉੱਚਾਰਣ ਨ ਕਰਤਾ, ਤੋ ਸਮਝਦਾਰ ਪੰਡਿਤ ਉਸੇ ਅਬੁੱਧ ਕਹੇਂਗੇ. ਸਚਮੁਚ ਏਸੇ ਹੀ ਯਦਿ ਕੋਈ ਸ਼੍ਰੀ ਗੁਰੁ ਨਾਨਕਦੇਵ ਜੀ ਕੇ ਸੰਬੰਧ ਮੇ ਯਹ ਕਹੇ ਕਿ ਯਦਿ ਵੇ ਸੰਸਕ੍ਰਿਤ ਪੜ੍ਹੇ ਹੋਤੇ ਤੋ ਭਯਕੇ ਸ੍ਥਾਨਮੇ ਭਉ ਉੱਚਾਰਣ ਨ ਕਰਤੇ, ਤੋ ਉਸੇ ਕ੍ਯਾ ਕਹਿਨਾ ਚਾਹੀਯੇ, ਯਹ ਸਮਝਦਾਰ ਪੰਡਿਤ ਹੀ ਜਾਨੇ, ਹਮੇ ਇਸਪਰ ਵਿਸ਼ੇਸ਼ ਕਹਿਨੇ ਕੀ ਆਵਸ਼੍ਯਕਤਾ ਨਹੀਂ.” ਉਦਾਸੀਨ ਪੰਥ ਰਤਨ ਮਹਾਤਮਾ ਹਰਿਪ੍ਰਸਾਦ ਜੀ ਨੇ ਰਿਗਵੇਦ ਦੇ ਹੋਰ ਅਨੇਕ ਸ਼ਬਦ ਦਿਖਾਏ ਹਨ, ਜੋ ਸੰਸਕ੍ਰਿਤ ਭਾਸ਼ਾ ਅਨੁਸਾਰ ਅਸ਼ੁੱਧ ਹਨ, ਜੈਸੇ- ਭੂਮ੍ਨਾ ਦੀ ਥਾਂ ਭੂਨਾ, ਭਯੰਕਰ ਦੀ ਥਾਂ ਬਕੁਰ, ਭਦ੍ਰ ਮਾਨੁਸ਼ ਦੀ ਥਾਂ ਭਲਾਨਸ, ਰੇਤਸ੍ਵੀ ਦੀ ਥਾਂ ਰੇਤੀ, ਦਾਤਵਯੰ ਦੀ ਥਾਂ ਦਾਤੰ, ਸ਼ੋਭਮਾਨਾ ਦੀ ਥਾਂ ਸ਼ੁੰਭਮਾਨਾ ਆਦਿ. ਸ਼੍ਰੀ ਗੁਰੁ ਨਾਨਕਦੇਵ ਜੀ ਨੇ ਆਸਾ ਦੀ ਵਾਰ ਵਿੱਚ ਭੈ (ਭਯ) ਸ਼ਬਦ ਸੰਸਕ੍ਰਿਤ ਦਾ ਅਤੇ ਤਿਲੰਗ ਰਾਗ ਵਿੱਚ ਫ਼ਾਰਸੀ ਸ਼ਬਦ ਬਾਕ, ਤਥਾ- ਖ਼ੌਫ਼ ਦਰ ਡਰ ਆਦਿ ਅਨੇਕ ਸ਼ਬਦ ਵਰਤੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|