Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰagṫee. 1. ਉਪਾਸਨਾ, ਸ੍ਰਧਾ। 2. ਭਗਤਾਂ ਨੇ। 3. ਭਗਤਾਂ ਤੋਂ। 4. ਭਗਤੀ ਕਰਕੇ, ਭਗਤੀ ਸਦਾ। 5. ਭਗਤੀ/ਸਰਧਾ/ਪਿਆਰ ਕਰਨ ਵਾਲੀ। 1. devotion, meditation. 2. devotees, those engaged in meditation. 3. from devotees. 4. due to meditation. 5. devotee, one who loves, attached. ਉਦਾਹਰਨਾ: 1. ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ Raga Sireeraag 3, 37, 3:2 (P: 27). ਭਗਤੀ ਨਾਮ ਵਿਹੂਣਿਆ ਆਵਹਿ ਵੰਝਹਿ ਪੂਰ ॥ (ਭਾਵ ਪ੍ਰੇਮ ਤੇ ਨਾਮ ਤੋਂ ਖਾਲੀ). Raga Sireeraag 5, 84, 3:3 (P: 47). 2. ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥ Raga Sireeraag 3, Asatpadee 19, 3:2 (P: 65). ਜੁਗੁ ਜੁਗੁ ਭਗਤੀ ਆਖਿ ਵਖਾਣੀ ॥ Raga Gaurhee 3, 33, 4:2 (P: 161). 3. ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ Raga Sorath 3, Asatpadee 1, 4:1 (P: 638). 4. ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜਾਇਆ ਗਿਆਨਾਂ ਹੇ ॥ Raga Maaroo 5, Solhaa 4, 5:3 (P: 1075). 5. ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥ Salok 3, 12:1 (P: 1413).
|
SGGS Gurmukhi-English Dictionary |
1. devotion, meditation. 2. devotees, those engaged in meditation. 3. from devotees. 4. due to meditation. 5. devotee, one who loves, attached.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. devotion, worship, devotionhal love of deity; meditation, religious observances.
|
Mahan Kosh Encyclopedia |
ਦੇਖੋ- ਭਗਤਿ. “ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ.” (ਮਾਝ ਮਃ ੫) 2. ਭਕ੍ਤਾ. ਭਗਤਿ ਵਾਲੀ. “ਜਿਉ ਪੁਰਖੈ ਘਰਿ ਭਗਤੀ ਨਾਰਿ ਹੈ.” (ਸਵਾ ਮਃ ੩) 3. ਗੋਸਾਈਂ ਸਾਧਾਂ ਦਾ ਇੱਕ ਫਿਰਕਾ, ਜੋ ਕਾਸ਼ੀਰਾਮ ਤੋਂ ਚੱਲਿਆ ਹੈ, ਭਗਤੀਏ ਨਿਰਤਕਾਰੀ ਕਰਕੇ ਭਜਨ ਗਾਉਂਦੇ ਹਨ. “ਭਗਤੀਆਂ ਗਈ ਭਗਤਿ ਭੁੱਲ.” (ਭਾਗੁ) 4. ਦੇਖੋ- ਭਗਤੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|