Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰavan. 1. ਮੰਡਲ, ਵਰਨ ਦੇ ਲੋਕ। 2. ਘਰ। 3. ਫਿਰਨਾ, ਭ੍ਰਮਣ ਕਰਨਾ। 4. ਥਾਂ। 1. worlds. 2. home (body), mansion. 3. roam, wander. 4. seat, abode. ਉਦਾਹਰਨਾ: 1. ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥ Raga Sireeraag, Kabir, 3, 3:2 (P: 92). ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ (ਭਾਵ ਥਾਵਾਂ). Raga Gaurhee 5, Baavan Akhree, 27:5 (P: 255). ਨਾਮ ਕੇ ਧਾਰੇ ਪੁਰੀਆ ਸਭ ਭਵਨ ॥ (ਲੋਕ ਮੰਡਲ). Raga Gaurhee 5, Sukhmanee 16, 5:7 (P: 284). ਕਿਸੁ ਭਰਵਾਸੈ ਬਿਚਰਹਿ ਭਵਨ ॥ (ਭਾਵ ਸੰਸਾਰ). Raga Raamkalee 5, 48, 1:1 (P: 896). 2. ਦਰਸਨਿ ਤੇਰੈ ਭਵਨ ਪੁਨੀਤਾ ॥ (ਭਾਵ ਸਰੀਰ). Raga Maajh 5, 18, 3:1 (P: 99). ਤੁਝਹਿ ਚਰਨ ਅਰਬਿੰਦ ਭਵਨ ਮਨੁ ॥ Raga Aaasaa Ravidas, 4, 1:1 (P: 486). 3. ਕਹਾ ਪਿੰਗਲੁ ਪਰਬਤ ਪਰ ਭਵਨ ॥ Raga Gaurhee 5, Sukhmanee 4, 6:7 (P: 267). 4. ਸੂਖ ਸਹਜ ਆਨੰਦ ਭਵਨ ॥ Raga Raamkalee 5, 20, 1:1 (P: 888). ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥ (ਹਰ ਥਾਂ). Raga Kaliaan 4, Asatpadee 6, 1:2 (P: 1326).
|
SGGS Gurmukhi-English Dictionary |
[n.] (from Sk. Bhuvana) world; body
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. house, building, hall, palace, mansion, edifice; region of universe, any of the universes.
|
Mahan Kosh Encyclopedia |
ਸੰ. ਨਾਮ/n. ਹੋਣ ਦੀ ਦਸ਼ਾ. ਅਸ੍ਤਿਤ੍ਵ। 2. ਰਹਾਇਸ਼। 3. ਘਰ. “ਭਵਨ ਸੁਹਾਵੜਾ.” (ਬਿਲਾ ਛੰਤ ਮਃ ੫) 4. ਖ਼ਾਸ ਕਰਕੇ ਕਾਂਗੜੇ ਜਿਲੇ ਵਿੱਚ ਦੁਰਗਾ ਦਾ ਮੰਦਿਰ, ਜੋ ਜ੍ਵਾਲਾਮੁਖੀ ਦਾ ਭਵਨ ਹੈ। 5. ਦੇਖੋ- ਭ੍ਰਮਣ. “ਚੂਕੈ ਮਨ ਕਾ ਭਵਨਾ.” (ਸਿਧਗੋਸਟਿ) 6. ਦੇਖੋ- ਭਵਨੁ, ਭਵਨ ਚਤੁਰਦਸ ਅਤੇ ਭੁਵਨ। 7. ਭ੍ਰਮਰ (ਭੌਰ) ਦੀ ਥਾਂ ਭੀ ਭਵਨ ਸ਼ਬਦ ਆਇਆ ਹੈ. “ਤੁਝਹਿ ਚਰਨਅਰਬਿੰਦ ਭਵਨ ਮਨੁ.” (ਆਸਾ ਰਵਿਦਾਸ) ਮੇਰਾ ਮਨ ਤੇਰੇ ਚਰਨ ਕਮਲਾਂ ਦਾ ਭ੍ਰਮਰ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|