Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa-i. 1. ਪਿਆਰ ਨਾਲ। 2. ਰਸ, ਹਾਲਤ, ਦਸ਼ਾ। 3. ਵਿਚਾਰ, ਖਿਆਲ, ਭਾਵ, ਪਾਸੇ। 4. ਭਾਵ ਅਰਥਾਤ ਭਾਣੇ ਅਨੁਸਾਰ, ਮਰਜ਼ੀ ਅਨੁਸਾਰ। 5. ਢੰਗ/ਤਰੀਕੇ ਨਾਲ, ਰੂਪ ਵਿਚ। 6. ਭਾਗ, ਹਿੱਸਾ। 7. ਸੁਭਾ। 8. ਭਾਉਣੀ, ਨੀਅਤ। 9. ਰੰਗ, ਵਰਣ, ਭਾਹ। 10. ਅਗ। 1. love, devotion, attention. 2. condition. 3. feeling, sentiments. 4. will. 5. way. 6. part. 7. instinctively. 8. love, intention. 9. colour, part. 10. fire. ਉਦਾਹਰਨਾ: 1. ਅਮੁਲ ਭਾਇ ਅਮੁਲਾ ਸਮਾਹਿ ॥ Japujee, Guru Nanak Dev, 26:4 (P: 5). ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥ Raga Sireeraag 3, 34, 1:1 (P: 26). ਉਦਾਹਰਨ: ਏਕ ਭਾਇ ਦੇਖਉ ਸਭ ਨਾਰੀ ॥ (ਪਿਆਰ ਨਾਲ). Raga Gaurhee, Kabir, 21, 2:1 (P: 327). ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥ (ਪ੍ਰੇਮਾ ਭਗਤੀ). Raga Aaasaa 5, 139, 4:4 (P: 406). ਉਦਾਹਰਨ: ਮੇਰੀ ਸਖੀ ਹਸੇਲੀ ਸੁਨਹੁ ਭਾਇ ॥ (ਪ੍ਰੇਮ ਨਾਲ). Raga Basant 1, 6, 1:1 (P: 1170). 2. ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ. Raga Sireeraag 1, 12, 1:3 (P: 18). 3. ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥ Raga Sireeraag 1, 14, 1:3 (P: 19). ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪਰਗਾਸਿ ॥ (ਭਾਵ ਨਾਲ). Raga Sireeraag 4, Vannjaaraa, 1, 6:2 (P: 82). 4. ਆਪੁ ਛੋਡਿ ਚਰਵੀ ਲਗਾ ਚਲਾ ਤਿਨ ਕੈ ਭਾਇ ॥ Raga Sireeraag 3, 44, 2:2 (P: 30). 5. ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥ Raga Aaasaa 1, 16, 4:2 (P: 353). ਫਿਰਤੀ ਮਾਲਾ ਬਹੁਤ ਬਿਧਿ ਭਾਇ ॥ (ਢੰਗ ਨਾਲ). Raga Raamkalee 5, 12, 3:3 (P: 886). ਉਦਾਹਰਨ: ਰਾਜਾ ਰਾਮੁ ਮਉਲਿਆ ਅਨਤ ਭਾਇ ॥ (ਕਈ ਰੂਪਾਂ/ਰੰਗਾਂ ਵਿਚ). Raga Basant, Kabir, 1, 1:1 (P: 1193). 6. ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ Raga Goojree 3, Vaar 4, Salok, Kabir, 1:1 (P: 509). 7. ਸਹਜ ਭਾਇ ਸਚੀ ਲਿਵ ਲਾਗੀ ॥ (ਸੁਤੇ ਸਿਧ ਹੀ). Raga Maaroo 3, Solhaa 19, 6:2 (P: 1063). 8. ਸੇ ਜਨ ਸਾਚੇ ਸਾਚੈ ਭਾਇ ॥ Raga Basant 3, 7, 3:2 (P: 1174). 9. ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ Salok, Kabir, 56:1 (P: 1367). 10. ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਇ ॥ Salok, Farid, 3:1 (P: 1378).
|
SGGS Gurmukhi-English Dictionary |
1. love, devotion, attention. 2. condition. 3. feeling, sentiments. 4. will. 5. way. 6. part. 7. instinctively. 8. love, intention. 9. color, part. 10. fire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਭਾਵ. ਵਿਚਾਰ. ਖ਼ਿਆਲ. “ਊਜਰੁ ਮੇਰੈ ਭਾਇ.” (ਸ. ਕਬੀਰ) ਮੇਰੇ ਖ਼ਿਆਲ ਵਿੱਚ ਉੱਜੜ ਹੈ। 2. ਭਾਗ. ਹਿੱਸਾ. “ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ.” (ਸ: ਕਬੀਰ) 3. भ्रातृ- ਭ੍ਰਾਤਾ. ਭਾਈ. “ਦੂਸਰ ਭਾਇ ਹੁਤੋ ਜੋ ਏਕਾ.” (ਗ੍ਯਾਨ) 4. ਭਾਵ. ਮਨ ਦੇ ਖ਼ਿਆਲ ਨੂੰ ਅੰਗਾਂ ਦ੍ਵਾਰਾ ਪ੍ਰਗਟ ਕਰਨ ਦੀ ਕ੍ਰਿਯਾ. “ਹਾਇ ਭਾਇ ਬਹੁ ਭਾਂਤ ਦਿਖਾਏ.” (ਚਰਿਤ੍ਰ ੧੬) ਹਾਵ ਭਾਵ ਦਿਖਾਏ. ਦੇਖੋ- ਹਾਵ ਅਤੇ ਭਾਵ। 5. ਭਾਵ. ਪ੍ਰੇਮ. “ਭਾਇ ਭਗਤਿ ਪ੍ਰਭਕੀਰਤਨਿ ਲਾਗੈ.” (ਗੌਂਡ ਮਃ ੫) “ਗੁਰਸਿਖ ਗੁਰਸਿਖ ਪੂਜਕੈ ਭਾਇ ਭਗਤਿ ਭੈ ਭਾਣਾ ਭਾਵੈ.” (ਭਾਗੁ) 6. ਸਨਮਾਨ. ਆਦਰ. ਪ੍ਰਤਿਸ਼੍ਠਾ. “ਏਕ ਭਾਇ ਦੇਖਉ ਸਭ ਨਾਰੀ.” (ਗਉ ਕਬੀਰ) 7. ਮਰਜੀ. ਆਸ਼ਯ. “ਚਰਣੀ ਲਗਾ, ਚਲਾ ਤਿਨ ਕੈ ਭਾਇ.” (ਸ੍ਰੀ ਮਃ ੩) 8. ਰੰਗ. ਵਰਣ. ਭਾਹ. “ਚੂਨਾ ਊਜਲ ਭਾਇ.” (ਸ: ਕਬੀਰ) 9. ਪ੍ਰਕਾਰ. ਢੰਗ. ਵਾਂਙ. ਤਰਹਿ. “ਅਟਕਤ ਭਈ ਕੰਜ ਭਵਰ ਕੇ ਭਾਇ.” (ਚਰਿਤ੍ਰ ੨) 10. ਹਾਲਤ. ਦਸ਼ਾ. “ਨਾ ਓਹੁ ਬਢੈ ਨ ਘਟਤਾਜਾਇ। ਅਕੁਲ ਨਿਰੰਜਨ ਏਕੈ ਭਾਇ।” (ਗਉ ਕਬੀਰ) 11. ਸਿੱਧਾਂਤ. ਤਤ੍ਵ. “ਮੇਰੀ ਸਖੀ ਸਹੇਲੀ, ਸੁਨਹੁ ਭਾਇ.” (ਬਸੰ ਮਃ ੧) 12. ਪ੍ਰਤ੍ਯਯ-ਤਾ-ਤ੍ਵ ਪਨ. “ਦਾਸ ਦਸੰਤਣਭਾਇ ਤਿਨਿ ਪਾਇਆ.” (ਸੁਖਮਨੀ) ਦਾਸਾਂ ਦਾ ਦਾਸਤ੍ਵਪਨ. ਦਾਸਾਨ ਦਾਸਤ੍ਵਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|