Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaa-u. 1. ਪ੍ਰੇਮ। 2. ਸ਼ਰਧਾ, ਵਿਸ਼ਵਾਸ। 3. ਭਾਵ, ਖਿਆਲ। 4. ਭਾਵਨਾ, ਰੁਚੀ। 5. ਦਸ਼ਾ, ਹਾਲਤ। 6. ਸੁਭਾ, ਰੀਤ, ਵਤੀਰਾ। 7. ਨੀਅਤ, ਬਿਰਤੀ। 8. ਭਾਗ, ਹਿੱਸਾ। 9. ਭਾਅ। 10. ਪ੍ਰਭਾਵ, ਪ੍ਰਤਾਪ। 11. ਹਾਵ ਭਾਵ। 1. love. 2. regard, faith. 3. import, object, thought. 4. inclination, motive. 5. condition. 6. ritual, influence. 7. thinking, intention. 8. part. 9. worth. 10. influence. 11. dalliances, facial expression. ਉਦਾਹਰਨਾ: 1. ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ Japujee, Guru Nanak Dev, 4:1 (P: 2). ਅਸੰਖ ਜਪ ਅਸੰਖ ਭਾਉ ॥ Japujee, Guru Nanak Dev, 17:1 (P: 3). 2. ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Japujee, Guru Nanak Dev, 5:5 (P: 2). ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥ Raga Sireeraag 1, 1, 3:2 (P: 14). ਘਟ ਪਰਚੈ ਜਉ ਉਪਜੈ ਭਾਉ ॥ Raga Gaurhee, Kabir, Baavan Akhree, 39:3 (P: 342). 3. ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੁਰਾਈ ॥ Raga Sorath 5, 3, 1:1 (P: 609). ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ (ਵਾਕ ਦਾ ਸਿਧਾਂਤ, ਮਤਲਬ ਕਢਾਂ). Raga Sireeraag 1, 2, 4:1 (P: 15). ਮਨ ਰੇ ਦੂਜਾ ਭਾਉ ਚੁਕਾਇ ॥ (ਦਵੈਤ). Raga Sireeraag 3, 52, 1:1 (P: 33). ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥ (ਭਾਵ ਖਿਆਲ). Raga Sorath 4, 7, 2:1 (P: 607). 4. ਫੁਲੁ ਭਾਉ ਫਲੁ ਲਿਖਿਆ ਪਾਇ ॥ Raga Sireeraag 1, 32, 2:3 (P: 25). 5. ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ Raga Maajh 1, Vaar 9ਸ, 1, 3:2 (P: 142). 6. ਨਾਰਦੁ ਨਾਚੈ ਕਲਿ ਕਾ ਭਾਉ ॥ Raga Aaasaa 1, 4, 1:3 (P: 349). 7. ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ Raga Sorath 3, 6, 4:2 (P: 602). 8. ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ Raga Soohee 3, Vaar 12, Salok, 1, 2:2 (P: 789). ਫਰੀਦਾ ਰਾਤਿ ਕਥੂਰੀ ਵੰਡੀਆ ਸੁਤੀਆ ਮਿਲੈ ਨ ਭਾਉ ॥ Salok, Farid, 80:1 (P: 1382). 9. ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥ Raga Tukhaaree 1, Chhant 6, 4:3 (P: 1113). 10. ਦੇਖਹੁ ਲੋਗਾ ਕਲਿ ਕੋ ਭਾਉ ॥ Raga Basant, Kabir, 3, 1:1 (P: 1194). 11. ਉਪਜਤਾ ਬਿਕਾਰ ਦੁੰਦਰ ਨਉਪਰੀ ਝੁੰਨਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ Raga Saarang 5, 139, 1:2 (P: 1231).
|
SGGS Gurmukhi-English Dictionary |
1. love. 2. regard, faith. 3. import, object, thought. 4. inclination, motive. 5. condition. 6. ritual, influence. 7. thinking, intention. 8. part. 9. worth. 10. influence. 11. dalliances, facial expression.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. affection, love, regard, amity. (2) n.m. rate, price.
|
Mahan Kosh Encyclopedia |
ਨਾਮ/n. ਨਿਰਖ. ਮੁੱਲ। 2. ਪ੍ਰਭਾਵ. ਅਸਰ. “ਸਿਖਸਭਾ ਦੀਖਿਆ ਕਾ ਭਾਉ.” (ਆਸਾ ਮਃ ੧) “ਨਾਰਦ ਨਾਚੈ ਕਲਿ ਕਾ ਭਾਉ.” (ਆਸਾ ਮਃ ੧) 3. ਭਾਗ. ਹਿੱਸਾ. “ਸੁਤਿਆਂ ਮਿਲੈ ਨ ਭਾਉ.” (ਸ: ਫਰੀਦ) 4. ਸੰ. ਭਾਵ. ਹੋਂਦ. ਹੋਣਾ. ਮੌਜੂਦਗੀ. “ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ.” (ਸੋਰ ਮਃ ੪) 5. ਦਸ਼ਾ. ਹਾਲਤ. “ਰਤੁਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ.” (ਮਃ ੧ ਵਾਰ ਮਾਝ) 6. ਸ਼੍ਰੱਧਾ. ਵਿਸ਼੍ਵਾਸ. “ਅਸੰਖ ਜਪ ਅਸੰਖ ਭਾਉ.” (ਜਪੁ) “ਸੁਣਿਆ ਮੰਨਿਆ ਮਨਿ ਕੀਤਾ ਭਾਉ.” (ਜਪੁ) “ਜੇਹਾ ਭਾਉ ਤੇਹਾ ਫਲ ਪਾਈਐ.” (ਸੋਰ ਮਃ ੩) 7. ਸੰਕਲਪ. ਖ਼ਿਆਲ. “ਨਾ ਤਿਸੁ ਭਾਉ ਨ ਭਰਮਾ.” (ਸੋਰ ਮਃ ੧) 8. ਵਾਕ ਦਾ ਸਿੱਧਾਂਤ. ਮਤਲਬ. “ਪੜਿ ਪੜਿ ਕੀਚੈ ਭਾਉ.” (ਸ੍ਰੀ ਮਃ ੧) 9. ਪ੍ਰੇਮ. ਪਿਆਰ. “ਭਾਉ ਭਗਤਿ ਨਹੀ ਸਾਧੀ.” (ਰਾਮ ਕਬੀਰ) 10. ਸੰ. ਭਾ. ਚਮਕ. ਦੀਪ੍ਤਿ. “ਦਾਮਿਨੀ ਅਨੇਕ ਭਾਉ ਕਰ੍ਯੋਈ ਕਰਤ ਹੈ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|