Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaavnee. 1. ਚੰਗਾ ਲਗਣਾ, ਭਾਉਣਾ। 2. ਭਾਵਨਾ, ਸ਼ਰਧਾ, ਪਿਆਰ। 3. ਸੰਸਕਾਰ। 4. ਨੀਅਤ। 5. ਭਾਵੀ। 1. pleases, likes. 2. devotion, faith, reverance. 3. residuals of past births. 4. faith. 5. fortune. ਉਦਾਹਰਨਾ: 1. ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥ (ਭਾਉਂਣਾ, ਚੰਗਾ ਲਗਣਾ). Raga Sireeraag 1, Asatpadee 1, 6:1 (P: 53). 2. ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ Raga Gaurhee 4, Vaar 1, Salok, 4, 1:2 (P: 300). ਹਰਿ ਜਸੁ ਲਿਖਹਿ ਲਾਇ ਭਾਵਨੀ ਸੇਹਸਤ ਪਵਿਤਾ ॥ Raga Gaurhee 5, Vaar 19:2 (P: 322). 3. ਕਰਮ ਭਾਵਨੀ ਸੰਗ ਲੀਨ ॥ Raga Basant, Kabir, 6, 2:2 (P: 1195). 4. ਸਾਧ ਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥ Raga Malaar 5, 25, 2:2 (P: 1272). 5. ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥ Salok, Kabir, 207:2 (P: 1375).
|
Mahan Kosh Encyclopedia |
(ਭਾਵਨ, ਭਾਵਨਾ, ਭਾਵਨੁ) ਨਾਮ/n. ਖ਼ਿਆਲ. ਸੰਕਲਪ. “ਆਪਨੋ ਭਾਵਨੁ ਕਰਿ, ਮੰਤ੍ਰਿ ਨ ਦੂਸਰੋ ਧਰਿ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਭਾਵਨੁ ਤਿਆਗਿਓ ਰੀ ਤਿਆਗਿਓ.” (ਗਉ ਮਃ ੫) “ਭਾਵਨੁ ਦੁਬਿਧਾ ਦੂਰਿਟਰਹੁ.” (ਬਿਲਾ ਮਃ ੫) 2. ਭਾਵਨਾ. ਸ਼੍ਰੱਧਾ. “ਭਾਵਨ ਕੋ ਹਰਿਰਾਜਾ.” (ਸੋਰ ਰਵਿਦਾਸ) “ਭਾਵਨੀ ਸਾਧਸੰਗੇਣ ਲਭੰਤੰ.” (ਗਾਥਾ) 3. ਧ੍ਯਾਨ. ਚਿੰਤਨ. “ਭਾਵਨ ਪਾਤੀ ਤ੍ਰਿਪਤ ਕਰੈ.” (ਸੂਹੀ ਮਃ ੧) 4. ਭਾਵ ਦੇ ਅਨੁਸਾਰ ਅਭ੍ਯਾਸ. ਅ਼ਮਲ. “ਸੁਹੇਲਾ ਕਹਨੁ ਕਹਾਵਨੁ। ਤੇਰਾ ਬਿਖਮੁ ਭਾਵਨੁ.” (ਸ੍ਰੀ ਮਃ ੫) 5. ਵਿ. ਭਾਵਨੀਯ. ਭਾਉਣ ਵਾਲਾ. ਪਿਆਰਾ. “ਭਾਵਨ ਨਾਹਿ ਹਹਾ ਘਰ ਮਾਈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|