Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰog. 1. ਇਸਤ੍ਰੀ ਮਰਦ ਦਾ ਸੰਗਮ, ਮੈਥੁਨ। 2. ਇੰਦਰੀਆਂ ਦੁਆਰਾ ਮਾਨਿਆ ਗਿਆ ਰਸ, ਅਨੰਦ ਖੁਸ਼ੀਆਂ, ਸੰਸਾਰਕ ਖੁਸ਼ੀਆ। 3. ਰਸ ਮਾਨਣ ਦਾ ਸਾਮਾਨ ਭਾਵ ਸਾਧਨ। 4. ਇਸ਼ਟ ਦੇਵ ਨੂੰ ਅਰਪਿਆ ਪ੍ਰਸਾਦ। 5. ਭੋਗਦਿਆਂ, ਮਾਨਿਆ। 1. cohabir, secual intercourse. 2. pleasures, indulgences. 3. dainties, material for enjoyment. 4. offering. 5. enjoying. ਉਦਾਹਰਨਾ: 1. ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ Raga Sireeraag 3, 35, 3:1 (P: 26). 2. ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ Raga Sireeraag, Trilochan, 2, 2:1 (P: 92). ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥ ਸੰਸਾਰਕ ਖੁਸ਼ੀਆਂ). Raga Gaurhee 4, 155, 2:1 (P: 213). ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥ (ਸੰਸਾਰਕ ਅਨੰਦ). Raga Gaurhee 5, Sukhmanee 2, 6:7 (P: 265). ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥ Salok Sehaskritee, Gur Arjan Dev, 12:1 (P: 1355). 3. ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ ਦੀਏ ਸਭਿ ਰਸ ਭੋਗ ॥ Raga Aaasaa 5, 137, 1:1 (P: 405). ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥ Raga Aaasaa, Kabir, 5, 3:1 (P: 476). 4. ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ ਟੋਂਡੀ 5, 8, 1:1 (P: 713). 5. ਪੇਖੈ ਖੁਸੀ ਭੋਗ ਨਹੀ ਹਾਰਾ ॥ Raga Soohee 5, 45, 1:2 (P: 746).
|
SGGS Gurmukhi-English Dictionary |
[Sk. n.] Enjoyment, pleasure
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. conclusion usu. of religious function obsequy, obsequies; requiem; copulation, sexual intercouse, coition; ravishment, enjoyment, dia see ਕੜਾਹ ਪਰਸ਼ਾਦ consecrated food. v. imperative form / nominative of ਭੋਗਣਾ.
|
Mahan Kosh Encyclopedia |
ਨਾਮ/n. ਸਮਾਪਤਿ. ਅੰਤ. “ਜਬਹਿ ਗ੍ਰੰਥ ਕੋ ਪਾਯੋ ਭੋਗ.” (ਗੁਪ੍ਰਸੂ) 2. ਸੰ. (ਭੁਜ੍ ਧਾ. ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। 3. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. “ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ.” (ਆਸਾ ਮਃ ੫) 4. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। 5. ਸੱਪ ਦਾ ਫਣ. “ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ.” (ਗੁਪ੍ਰਸੂ) 6. ਧਨ। 7. ਸੁਖ. ਆਨੰਦ। 8. ਭੋਜਨ. “ਜਿਉ ਮਹਾ ਖੁਧਿਆਰਥਿ ਭੋਗ.” (ਬਿਲਾ ਅ: ਮਃ ੫) 9. ਦੇਹ. ਸ਼ਰੀਰ। 10. ਦੇਵਤਾ ਨੂੰ ਅਰਪਿਆ ਪ੍ਰਸਾਦ। 11. ਦੇਖੋ- ਚਾਰ ਪ੍ਰਕਾਰ ਦੇ ਭੋਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|