Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṇee. 1. ਹੀਰਾ, ਰਤਨ। 2. ਅਹੰਕਾਰ, ਮਾਨ। 3. ਮਣਕਾ। 4. ਭਰੀ ਹੋਈ। 5. ਮਾਨ-ਵਡਿਆਈ। 1. emerald, jewel, gem. 2. ego. 3. bead. 4. laden. 5. glory. ਉਦਾਹਰਨਾ: 1. ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ Raga Sireeraag 1, 1, 2:2 (P: 14). ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥ (ਭਾਗਾਂ ਦੀ ਮਣੀ). Raga Vadhans 3, Chhant 2, 3:1 (P: 568). 2. ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ Raga Gaurhee 5, Baavan Akhree, 31:3 (P: 256). ਉਦਾਹਰਨ: ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥ (ਮਾਨ, ਅੰਹਕਾਰ, ਹਉਮੈ). Raga Aaasaa, Kabir, 17, 4:1 (P: 480). ਆਵਣੁ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥ Raga Sorath 5, 2, 2:3 (P: 608). 3. ਸੂਤ ਬਿਨਾ ਕੈਸੇ ਮਣੀ ਪਰੋਈਐ ॥ (ਭਾਵ ਮਾਲਾ). Raga Gond, Kabir, 9, 2:2 (P: 872). 4. ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ Raga Basant, Naamdev, 3, 1:1 (P: 1196). 5. ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥ Raga Malaar 1, Vaar 11:3 (P: 1283).
|
English Translation |
n.f. money; semen; jewel, gem, precious stone; topmost vertebra of certain species of snake supposed to cure snake bite.
|
Mahan Kosh Encyclopedia |
ਨਾਮ/n. ਮਨੌਤ. ਮਮਤ੍ਵ. “ਝੂਠੀ ਦੁਨੀ ਮਣੀ.” (ਸੋਰ ਮਃ ੫) “ਮਣੀ ਮਿਟਾਇ ਜੀਵਤੁ ਮਰੈ.” (ਬਾਵਨ) 2. ਸੰ. ਮਾਨ੍ਯਤ੍ਵ. ਪ੍ਰਤਿਸ਼੍ਠਾ. “ਮਾਣਸ ਕੂੜਾ ਗਰਬੁ, ਸਚੀ ਤੁਧੁ ਮਣੀ.” (ਮਃ ੧ ਵਾਰ ਮਲਾ) 3. ਦੇਖੋ- ਮਣਿ। 4. ਅ਼. [منی] ਮਨੀ. ਪੁਰਖ ਅਤੇ ਇਸਤ੍ਰੀ ਦਾ ਵੀਰਯ ਅਤੇ ਰਿਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|