Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṫ⒰. 1. ਮਤੇ, ਮਤਾਂ। 2. ਮਸਤ। 1. may, lest, may it not. 2. intoxicated. ਉਦਾਹਰਨਾ: 1. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). 2. ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥ Raga Maaroo 1, 10, 1:1 (P: 992).
|
Mahan Kosh Encyclopedia |
(ਮਤ) ਵ੍ਯ. ਮਾ. ਨਿਸ਼ੇਧ ਬੋਧਕ. “ਮਤ ਭੂਲਹਿ ਰੇ ਮਨ! ਚੇਤ ਹਰੀ.” (ਬਸੰ ਮਃ ੧) 2. ਕ੍ਰਿ. ਵਿ. ਸ਼ਾਯਦ. ਕਦਾਚਿਤ. “ਆਉ ਸਭਾਗੀ ਨੀਦੜੀਏ, ਮਤੁ ਸਹੁ ਦੇਖਾ ਸੋਇ.” (ਵਡ ਮਃ ੧) 3. ਸੰ. मत. ਸਲਾਹ. ਸੰਮਤਿ। 4. ਅਭਿਪ੍ਰਾਯ। 5. ਧਰਮ. “ਭਿੰਨ ਭਿੰਨ ਘਰ ਘਰ ਮਤ ਗਹਿ ਹੈਂ.” (ਕਲਕੀ) 6. ਗ੍ਯਾਨ। 7. ਪੂਜਾ। 8. ਵਿ. ਜਾਣਿਆ ਹੋਇਆ। 9. ਮੰਨਿਆ ਹੋਇਆ। 10. ਪੂਜਿਤ। 11. ਸੰ. ਮੱਤ. ਨਸ਼ੇ ਵਿੱਚ ਮਸ੍ਤ, ਮਖ਼ਮੂਰ. “ਮਨੁ ਮੈਮਤੁ ਮੈਗਲ ਮਿਕਦਾਰਾ.” (ਧਨਾ ਮਃ ੩) 12. ਸੰ. ਮਾਤਾ. “ਪਿਤਸ ਤੁਯੰ। ਮਤਸ ਤੁਯੰ।” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|