Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mansaa. 1. ਇਛਾ, ਕਾਮਨਾ, ਇਰਾਦਾ। 2. ਭਾਵਨੀ, ਮਨ ਦਾ ਭਾਵ। 3. ਸਮਝ, ਬੁੱਧੀ। 4. ਮਨ ਦੀ ਚਾਹ। 1. desire. 2. aspiration, demand. 3. understanding, comprehention, perception. 4. whole mind. ਉਦਾਹਰਨਾ: 1. ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥ Raga Sireeraag 5, 75, 3:4 (P: 44). ਮਨਸਾ ਧਾਰਿ ਜੋ ਘਰ ਤੇ ਆਵੈ ॥ Raga Maajh 5, 32, 2:1 (P: 103). ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥ (ਖਾਹਿਸ਼ਾਂ). Raga Maajh 3, Asatpadee 7, 1:2 (P: 113). ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ (ਲਾਲਸਾ, ਵਾਸਨਾ). Raga Maajh 1, Vaar 5:5 (P: 140). 2. ਜੇਹੀ ਮਨਸਾ ਕਰਿ ਲਾਗੈ ਤੇਰਾ ਫਲੁ ਪਾਂਏ ॥ Raga Maajh 3, Asatpadee 12, 2:2 (P: 116). ਉਦਾਹਰਨ: ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥ Raga Soohee 1, Chhant 1, 2:4 (P: 763). ਫੂਟੈ ਖਪਰੁ ਦੁਬਿਧਾ ਮਨਸਾ ॥ (ਭਾਵ ਵਾਸ਼ਨਾ). Raga Bilaaval 1, Thitee, 20:4 (P: 840). 3. ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥ Raga Aaasaa, Naamdev, 1, 3:2 (P: 485). ਮਨ ਕਾ ਕਹਿਆ ਮਨਸਾ ਕਰੈ ॥ Raga Bilaaval 1, Asatpadee 2, 1:1 (P: 832). 4. ਮਨਸਾ ਕਰਿ ਸਿਮਰੰਤ ਤੁਝੈਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥ Sava-eeay of Guru Ramdas, Bal, 4:1 (P: 1405).
|
SGGS Gurmukhi-English Dictionary |
[n.] (from Sk. Mânasa, Ara. Manshā) desire, longing, yearning
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਮਾਨਸ. ਮਨ ਦਾ। 2. ਮਨ ਕਰਕੇ. “ਮਨਸਾ ਕਰਿ ਸਿਮਰੰਤ ਤੁਝੈ ਨਰ.” (ਸਵੈਯੇ ਮਃ ੪ ਕੇ) 3. ਨਾਮ/n. ਇੱਛਾ. ਕਾਮਨਾ. “ਮਨਸਾ ਧਾਰਿ ਜੋ ਘਰਿ ਤੇ ਆਵੈ.” (ਮਾਝ ਮਃ ੫) 4. ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। 5. ਬ੍ਰਹਮਵੈਵਰਤ ਅਨੁਸਾਰ ਕਸ਼੍ਯਪ ਦੀ ਪੁਤ੍ਰੀ, ਵਾਸੁਕਿਨਾਗ ਦੀ ਭੈਣ ਅਤੇ ਆਸ੍ਤੀਕ ਦੀ ਮਾਤਾ, ਜੋ ਪੇਟਬਲ ਚਲਣ ਵਾਲੇ ਜ਼ਹਿਰੀਲੇ ਜੰਤੂਆਂ ਤੋਂ ਰਖ੍ਯਾ ਕਰਨ ਵਾਲੀ ਮੰਨੀਗਈ ਹੈ. ਇਸ ਦਾ ਨਾਮ “ਵਿਸ਼ਹਰਾ” ਭੀ ਹੈ, ਇਸ ਦੀ ਪੂਜਾ ਹਾੜ ਵਦੀ ਪੰਚਮੀ ਨੂੰ ਮਿੱਟੀ ਦਾ ਸੱਪ ਬਣਾਕੇ ਕੀਤੀ ਜਾਂਦੀ ਹੈ. ਮਹਾਭਾਰਤ ਵਿੱਚ ਕਥਾ ਹੈ ਕਿ ਜਰਤਕਾਰੁ ਵਡਾ ਉੱਤਮ ਰਿਖੀ ਸੀ. ਇੱਕ ਵਾਰ ਓਹ ਵਿਚਰਦਾ ਹੋਇਆ ਅਜੇਹੇ ਥਾਂ ਆਣ ਪੁੱਜਾ, ਜਿੱਥੇ ਕਈ ਆਦਮੀ ਬਿਰਛਾਂ ਨਾਲ ਮੂਧੇ ਲਟਕ ਰਹੇ ਸਨ. ਪੁੱਛਣ ਤੋਂ ਪਤਾ ਲੱਗਾ ਕਿ ਉਹ ਜਰਤਕਾਰੁ ਦੇ ਹੀ ਬਜ਼ੁਰਗ ਹਨ, ਅਰ ਜਰਤਕਾਰੁ ਦੇ ਸੰਤਾਨ ਨਾ ਹੋਣ ਕਾਰਣ ਉਨ੍ਹਾਂ ਦੀ ਇਹ ਦੁਰਗਤਿ ਹੋਈ ਹੈ. ਇਸ ਪੁਰ ਜਰਤਕਾਰੁ ਨੇ ਵਾਸੁਕਿ ਦੀ ਭੈਣ ਮਨਸਾ ਵਿਆਹੀ, ਜਿਸ ਤੋਂ ਆਸ੍ਤੀਕ ਜਨਮਿਆ. ਰਾਜਾ ਜਨਮੇਜਯ ਦੇ ਸਰਪਮੇਧ ਜੱਰਾਸਮੇਂ ਆਸ੍ਤੀਕ ਨੇ ਹੀ ਵਿੱਚ ਪੈਕੇ ਸੱਪਾਂ ਦੀ ਜਾਨ ਬਚਾਈ ਸੀ.{1634} ਦੇਖੋ- ਆਸਤੀਕ। 6. ਅ਼. [منشا] ਮਨਸ਼ਾ. ਮਕ਼ਸਦ. ਇਰਾਦਾ। 7. ਨਿਯਮ। 8. ਅ਼. [منصع] ਮਨਸਅ਼. ਸੰਗਤਿ. ਸੁਹਬਤ. “ਜੈਸੀ ਆਸਾ, ਤੈਸੀ ਮਨਸਾ.” (ਸੂਹੀ ਛੰਤ ਮਃ ੧) 9. ਸਭਾ. ਮਜਲਿਸ। 10. ਮਨੁਸ਼੍ਯ ਲਈ ਭੀ ਮਨਸਾ ਸ਼ਬਦ ਆਇਆ ਹੈ. “ਮਨ ਕਾ ਕਹਿਆ ਮਨਸਾ ਕਰੈ.” (ਬਿਲਾ ਅ: ਮਃ ੧). Footnotes: {1634} ਮਹਾਭਾਰਤ ਆਦਿ ਪਰਵ, ਅ: 40-47.
Mahan Kosh data provided by Bhai Baljinder Singh (RaraSahib Wale);
See https://www.ik13.com
|
|