Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-y. ਵਿਆਪੀ। pervading. ਉਦਾਹਰਨ: ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥ Sava-eeay of Guru Ramdas, Mathuraa, 3:4 (P: 1408).
|
Mahan Kosh Encyclopedia |
ਸੰ. मय्. ਧਾ. ਜਾਣਾ, ਇੱਕ ਥਾਂ ਤੋਂ ਦੂਜੇ ਥਾਂ ਕਰਨਾ। 2. ਨਾਮ/n. ਘੋੜਾ। 3. ਸ਼ੁਤਰ. ਊਠ। 4. ਰਾਮਾਇਣ ਅਨੁਸਾਰ ਇੱਕ ਦਾਨਵ, ਜੋ ਵਿਪ੍ਰਚਿੱਤੀ ਦਾ ਪੁਤ੍ਰ ਸੀ. ਇਹ ਵਿਸ਼੍ਵਕਰਮਾ ਦੇ ਤੁੱਲ ਸ਼ਿਲਪਵਿਦ੍ਯਾ (ਦਸ੍ਤਕਾਰੀ) ਦਾ ਪੂਰਾ ਉਸਤਾਦ ਸੀ. ਰਾਵਣ ਦੀ ਇਸਤ੍ਰੀ ਮੰਦੋਦਰੀ ਇਸੇ ਦੀ ਪੁਤ੍ਰੀ ਸੀ. ਇਸ ਦੇ ਦੋ ਪੁਤ੍ਰ ਮਾਯਾਵੀ ਅਤੇ ਦੁੰਦੁਭਿ ਸਨ, ਅਤੇ ਰਾਜਧਾਨੀ ਦੇਵਗਿਰਿ ਸੀ.{1644} ਮਯ ਨੇ ਪਾਂਡਵਾਂ ਲਈ ਇੱਕ ਅਦਭੁਤ ਸਭਾ ਦਾ ਅਸਥਾਨ ਬਣਾਇਆ ਸੀ, ਜਿਸ ਵਿੱਚ ਸਥਲ ਜਲ, ਅਤੇ ਜਲ ਸੁੱਕੀ ਜ਼ਮੀਨ (ਸ੍ਥਲ) ਭਾਸਦਾ ਸੀ. ਇਸੇ ਥਾਂ ਦੁਰਯੋਧਨ ਨੇ ਜਲ ਨੂੰ ਥਲ ਸਮਝਕੇ ਵਸਤ੍ਰ ਭਿਉਂ ਲਏ ਸਨ, ਜਿਸ ਪੁਰ ਭੀਮਸੇਨ ਨੇ ਤਰਕ ਮਾਰੀ ਸੀ ਕਿ ਅੰਨ੍ਹੇ ਦਾ ਅੰਨ੍ਹਾ ਹੀ ਪੁਤ੍ਰ ਹੋਇਆ. “ਮਯ ਇਕ ਦੈਤ ਹੁਤੋ ਤਿਨ ਆਯਕੈ ਸੁੰਦਰ ਏਕ ਸਭਾ ਸੁ ਬਨਾਈ.” (ਕ੍ਰਿਸਨਾਵ) 5. ਵ੍ਯਾਕਰਣ ਅਨੁਸਾਰ ਤੱਧਿਤ ਦਾ ਇੱਕ ਪ੍ਰਤ੍ਯਯ. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਅਰਥ ਹੁੰਦਾ ਹੈ- ਤਦ੍ਰੂਪ ਅਧਿਕਤਾ ਵਾਲਾ ਵਿਕਾਰ ਰੂਪ ਆਦਿ, ਜੈਸੇ- ਮਣਿਮਯ, ਸੁਵਰਣਮਯ, ਆਨੰਦਮਯ ਆਦਿ। 6. ਫ਼ਾ. [مَے] ਨਾਮ/n. ਸ਼ਰਾਬ. ਮਦਿਰਾ। 7. ਅ਼. [مع] ਮਅ਼. ਵ੍ਯ. ਸਾਥ. ਸਹਿਤ. ਸਣੇ. ਸਮੇਤ. Footnotes: {1644} ਦੇਖੋ- ਵਾਲਮੀਕੀਯ ਰਾਮਾਯਣ, ਉੱਤਰ ਕਾਂਡ, ਸਰਗ #12.
Mahan Kosh data provided by Bhai Baljinder Singh (RaraSahib Wale);
See https://www.ik13.com
|
|