Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mal. 1. ਪਹਿਲਵਾਨ। 2. ਬਲਵਾਨ ਵਿਅਕਤੀ ਭਾਵ ਜਮਦੂਤ। 3. ਗੰਦੇ ਲੋਕ। 4. ਮੈਲ। 5. ਭਾਵ ਪਾਪ, ਮਲੀਨ ਕਰਮ। 6. ਮਲਦੇ ਹਨ, ਕਬਜ਼ਾ ਕਰਦੇ ਹਨ। 1. wristlers. 2. storng people viz., messengers of death. 3. filthlike persons viz., unholy persons. 4. filth. 5. viz., unholy acts. 6. sieze place. ਉਦਾਹਰਨਾ: 1. ਮਲ ਲਥੇ ਲੈਦੇ ਫੇਰੀਆ ॥ Raga Sireeraag 5, Asatpadee 29, 18:2 (P: 74). 2. ਖੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ Raga Maajh 1, Vaar 11, Salok, 1, 2:2 (P: 143). 3. ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥ Raga Gaurhee 5, Chhant 2, 3:5 (P: 248). 4. ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥ Raga Aaasaa 5, Chhant 8, 2:3 (P: 458). 5. ਪ੍ਰੇਮਿ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥ Raga Todee 5, 26, 2:2 (P: 717). 6. ਜਿਨੑੀ ਪਛਾਤਾ ਖਸਮੁ ਸੇ ਦਰਗਹ ਮਲ ॥ Raga Raamkalee 5, Vaar 16:6 (P: 964).
|
SGGS Gurmukhi-English Dictionary |
1. wrestler. 2. strong people i.e., messengers of death. 3. filth like persons i.e., unholy persons. 4. filth. 5. i.e., unholy acts. 6. seize place.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਮੈਲ. ਉਹ ਵਸ੍ਤੁ, ਜਿਸ ਨੂੰ ਧੋਕੇ ਸਾਫ ਕਰੀਏ. “ਬਹੁਰ ਨ ਕਬਿ ਲਾਗਹਿ ਮਲ ਲੇਸਾ.” (ਨਾਪ੍ਰ) “ਮਲਪਾਪ ਕਲਮਲ ਦਹਨ.” (ਬਿਲਾ ਅ: ਮਃ ੫) 2. ਵਿਸ਼੍ਠਾ. ਗੰਦਗੀ. “ਮਲ ਮੂਤ ਮੂੜ ਜਿ ਮੁਘਧ ਹੋਤੇ.” (ਆਸਾ ਮਃ ੫) 3. ਪਾਪ. ਗੁਨਾਹ. ਮਨ ਨੂੰ ਅਪਵਿਤ੍ਰ ਕਰਨ ਵਾਲਾ ਕਰਮ. ਯੋਗ ਸ਼ਾਸਤ੍ਰ ਵਿੱਚ ਛੀ ਮਲ ਲਿਖੇ ਹਨ- ਰਾਗ, ਦ੍ਵੇਸ਼, ਈਰਖਾ, ਅਸੂਯਾ, ਪਰਾਏ ਦਾ ਬੁਰਾ ਲੋੜਨਾ, ਕ੍ਰੋਧ। 4. ਕ੍ਰਿਪਣ. ਸੂਮ। 5. ਸੰ. ਮੱਲ. ਭੁਜਾ ਨਾਲ ਲੜਨ ਵਾਲਾ. ਪਹਿਲਵਾਨ. “ਮਲ ਲਥੇ ਲੈਦੇ ਫੇਰੀਆ.” (ਸ੍ਰੀ ਮਃ ੫ ਪੈਪਾਇ) 6. ਬਲਵਾਨ ਮਨੁੱਖ. ਭਾਵ- ਯਮਦੂਤ. “ਦੇਨਿ ਸੁ ਮਲ ਸਜਾਇ.” (ਮਃ ੧ ਵਾਰ ਮਾਝ) 7. ਦੇਖੋ- ਮੱਲਣਾ. “ਜਿਨੀ ਪਛਾਤਾ ਖਸਮੁ, ਸੇ ਦਰਗਾਹ ਮਲ.” (ਮਃ ੫ ਵਾਰ ਰਾਮ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|