Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhlee. 1. ਹਜ਼ੂਰੀ ਵਿਚ, ਮਹਿਲਾਂ ਵਿਚ। 2. ਇਸਤ੍ਰੀ (ਜੀਵ) ਮਹਿਲ ਵਿਚ ਰਹਿਣ ਵਾਲੀ। 3. ਮਹਿਲ ਦਾ ਮਾਲਕ, ਮਹਿਲ ਵਿਚ ਰਹਿਣ ਵਾਲਾ। 4. ਮਹਿਲ ਦੁਆਰਾ, ਘਰ ਦੁਆਰਾ/ਰਾਹੀਂ। 1. palace, place of residence. 2. bride, house wife. 3. Mater, one who lives in the Palace. 4. house, palace. ਉਦਾਹਰਨਾ: 1. ਤਾ ਮਨੁਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥ (ਹਜ਼ੂਰੀ ਵਿਚ). Raga Sireeraag 1, 5, 2:3 (P: 16). 2. ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥ Raga Sireeraag 1, Asatpadee 6, 6:2 (P: 57). ਕਹਤੋ ਮਹਲੀ ਨਿਕਟਿ ਨ ਆਵੈ ॥ (ਮਹਿਲਾਂ ਵਿਚ ਰਹਿਣ ਵਾਲਾ ਭਾਵ ਨਿਕਟੀ). Raga Soohee 5, 7, 2:2 (P: 738). ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿਪਾਏ ॥ (ਘਰਵਾਲੀ ਹੋ ਪਤੀ ਨੂੰ ਪਛਾਣੇ॥). Raga Soohee 3, Chhant 4, 3:6 (P: 770). 3. ਗੁਰਮੁਖਿ ਮਹਲੀ ਮਹਲੁ ਪਛਾਨੁ ॥ Raga Aaasaa 1, Asatpadee 6, 1:2 (P: 414). ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥ Raga Maaroo 1, Solhaa 18, 12:3 (P: 1039). 4. ਗੁਰ ਮਹਲੀ ਘਰਿ ਆਪਣੈ ਸੋ ਭਰਪੁਰਿ ਲੀਣਾ ॥ Raga Soohee 2, Chhant 5, 8:1 (P: 767).
|
Mahan Kosh Encyclopedia |
ਮਹਲ ਵਿੱਚ ਰਹਿਣ ਵਾਲੀ, ਮਹਲਾ. ਭਾਰਯਾ. ਇਸਤ੍ਰੀ. ਪਤਨੀ. “ਮਹਲੀ ਮਹਲਿ ਬੁਲਾਈਐ ਸੋ ਪਿਰ ਰਾਵੈ ਰੰਗਿ.” (ਸ੍ਰੀ ਅ: ਮਃ ੧) “ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ.” (ਸੂਹੀ ਛੰਤ ਮਃ ੩) 2. ਮਹਲ ਦਾ ਸ੍ਵਾਮੀ. ਮਹਲ ਵਾਲਾ। 3. ਮਹਲੀਂ. ਮਹਲਾਂ ਵਿੱਚ। 4. ਮਹਲਾਂ ਤੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|