Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahés. ਸ਼ਿਵਜੀ। Shivji - one of the diety of hindu mythology. ਉਦਾਹਰਨ: ਕੇਤੇ ਪਵਣ ਪਾਣੀ ਵੈਸਤੰਰ ਕੇਤੇ ਕਾਨ ਮਹੇਸ ॥ Japujee, Guru Nanak Dev, 35:3 (P: 7).
|
SGGS Gurmukhi-English Dictionary |
[Sk. n.] Shiva.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਮਹੇਸ਼) ਵਿ. ਮਹਾ-ਈਸ਼. ਵਡਾ ਸ੍ਵਾਮੀ। 2. ਨਾਮ/n. ਕਰਤਾਰ. ਜਗਤਨਾਥ. “ਮਹੇਸੰ ਮਹੰਤੰ.” (ਵਿਚਿਤ੍ਰ) 3. ਸ਼ਿਵ, ਰੁਦ੍ਰ. “ਕਾਹੇ ਕੋ ਏਸ ਮਹੇਸਹਿ ਭਾਖਤ?” (੩੩ ਸਵੈਯੇ) 4. ਵਿਸ਼ਨੁ. “ਆਪੇ ਸਿਵ ਸੰਕਰ ਮਹੇਸਾ, ਆਪੇ ਗੁਰਮੁਖਿ ਅਕਥ ਕਹਾਣੀ.” (ਮਃ ੪ ਵਾਰ ਬਿਹਾ) ਆਪੇ ਸ਼ਿਵ (ਬ੍ਰਹਮਾ) ਸ਼ੰਕਰ (ਰੁਦ੍ਰ) ਮਹੇਸ (ਵਿਸ਼ਨੁ). 5. ਮਹੀ (ਪ੍ਰਿਥਿਵੀ) ਦਾ ਸ੍ਵਾਮੀ, ਰਾਜਾ. ਮਹੀਈਸ਼. “ਮਹੇਸ ਜੀਤਕੈ ਸਬੈ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|