Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇ⒰. 1. ਆਦਰ, ਸਤਿਕਾਰ, ਇਜ਼ਤ। 2. ਆਸਰਾ, ਸਹਾਰਾ, ਭਰੋਸਾ। 3. ਫਖਰ। 4. ਅਹੰ, ਅਹੰਕਾਰ। 5. ਮਾਣਦੇ (ਭੋਗਦੇ) ਹਨ। 1. respect, honour. 2. support, reliance. 3. pride. 4. arrogance, pride. 5. enjoy. ਉਦਾਹਰਨਾ: 1. ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥ Raga Sireeraag 1, 5, 1:2 (P: 15). ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥ Raga Aaasaa 1, Chhant 4, 3:2 (P: 438). 2. ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰ ਕਰੇ ਸਾਬਾਸਿ ॥ Raga Sireeraag 4, 68, 2:2 (P: 41). ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥ (ਭਰੋਸਾ). Raga Sireeraag 1, Pahray 2, 4:5 (P: 76). 3. ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ Raga Sireeraag 5, 97, 2:1 (P: 51). ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥ Raga Sireeraag 5, Asatpadee 29, 14:3 (P: 74). 4. ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥ Raga Maajh 5, 27, 4:2 (P: 102). ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ Raga Aaasaa 3, Chhant 7, 7:1 (P: 441). 5. ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ Raga Gaurhee 5, Baavan Akhree, 13 Salok:1 (P: 252).
|
Mahan Kosh Encyclopedia |
ਨਾਮ/n. ਮਾਨ. ਸਨਮਾਨ. “ਤਾ ਦਰਗਹ ਪਾਵਹਿ ਮਾਣੁ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|