Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṫaa. 1. ਮਾਂ। 2. ਮੱਤਾ, ਮਸਤ ਹੋਇਆ। 1. mother. 2. intoxicated. ਉਦਾਹਰਨਾ: 1. ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ Japujee, Guru Nanak Dev, 38ਸ:1 (P: 8). 2. ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥ Raga Sireeraag, Kabir, 3, 4:2 (P: 92). ਮਾਤਾ ਭੈਸਾ ਅੰਮੁਹਾ ਜਾਇ ॥ (ਮੱਤਾ ਭਾਵ ਅਹੰਕਾਰੀ). Raga Gaurhee, Kabir, 14, 2:1 (P: 326).
|
SGGS Gurmukhi-English Dictionary |
1. mother. 2. intoxicated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. mother, same as ਮਾਂ. (2) adj.m., suff. same as ਮੱਤਾ. (3) n.f. mall pox, variola.
|
Mahan Kosh Encyclopedia |
ਸੰ. ਨਾਮ/n. ਮਾਂ. ਮਾਤ੍ਰਿ.{1658} “ਗੁਰਦੇਵ ਮਾਤਾ ਗੁਰਦੇਵ ਪਿਤਾ.” (ਬਾਵਨ) 2. ਦੁਰਗਾ. ਭਵਾਨੀ। 3. ਚੇਚਕ ਦੀ ਦੇਵੀ. ਸ਼ੀਤਲਾ। 4. ਵਿ. ਮੱਤ. ਮਸ੍ਤ ਹੋਇਆ. “ਤੇਰਾ ਜਨੁ ਰਾਮਰਸਾਇਣਿ ਮਾਤਾ.” (ਦੇਵ ਮਃ ੫) 5. ਅਭਿਮਾਨੀ. ਅਹੰਕਾਰੀ. “ਮਾਤਾ ਭੈਸਾ ਅਮੁਹਾ ਜਾਇ.” (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ- ਮਾਯਾਮਦ ਵਿੱਚ ਮਸ੍ਤ, ਖੋਰੀ ਆਦਮੀ. Footnotes: {1658} ਬ੍ਰਹਮ ਵੈਵਰਤ ਪੁਰਾਣ ਦੇ ਗਣਪਤਿ ਖੰਡ ਦੇ ਅ: 15 ਵਿੱਚ ਲੇਖ ਹੈ ਕਿ ਜਨਮ ਦੇਣ ਵਾਲੀ, ਦੁੱਧ ਚੁੰਘਾਉਣ ਵਾਲੀ, ਪਿਤਾ ਦੀ ਇਸਤ੍ਰੀ (ਸੌਤੇਲੀ ਮਾਂ), ਵਡੀ ਭੈਣ, ਵਡੀ ਭਰਜਾਈ, ਨਾਨੀ, ਸੱਸ, ਗੁਰੂ ਦੀ ਇਸਤ੍ਰੀ, ਰਾਜਾ ਦੀ ਇਸਤ੍ਰੀ, ਇਨ੍ਹਾ ਦੀ ਮਾਤਾ ਸੰਗ੍ਯਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|