Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanas. 1. ਮਨੁਖਾ। 2. ਮਨੁੱਖ। 3. ਮਨੋਰਥ, ਸੰਕਲਪ। 1. human. 2. human being, man. 3. aims, desires. ਉਦਾਹਰਨਾ: 1. ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹੇ ਗਵਾਵਉ ॥ Raga Gaurhee 9, 5, 1:2 (P: 219). 2. ਨਾਨਕ ਕਾ ਰਾਖਾ ਆਪਿ ਪ੍ਰਭ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥ Raga Bilaaval 5, 95, 2:2 (P: 823). ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ Raga Bilaaval 4, Vaar 4, Salok, 3, 2:2 (P: 850). 3. ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥ Raga Basant 4, 4, 3:1 (P: 1178).
|
SGGS Gurmukhi-English Dictionary |
[H. P. n.] Man, human being
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮਾਨੁਸ਼. ਮਨੁੱਖ. “ਮਾਨਸ ਕੋ ਜਨਮੁ ਲੀਨ, ਸਿਮਰਨੁ ਨਹ ਨਿਮਖ ਕੀਨ.” (ਜੈਜਾ ਮਃ ੯) 2. ਸੰ. मानस. ਮਨ. ਦਿਲ। 3. ਮਾਨਸਰੋਵਰ. ਤਿੱਬਤ ਦੀ ਇੱਕ ਪ੍ਰਸਿੱਧ ਝੀਲ, ਜੋ ਪੁਰਾਣਾਂ ਅਨੁਸਾਰ ਬ੍ਰਹਮਾ ਨੇ ਕੈਲਾਸ ਪਾਸ ਰਚੀ ਹੈ. ਮਾਨਸਰੋਵਰ ਤਾਲ ਦਾ ਵਿਸਤਾਰ ੫੦-੬੦ ਮੀਲ ਹੈ. ਇਹ ਕੈਲਾਸ ਦੇ ਦੱਖਣ ਵੱਲ ੧੫੩੦੦ ਫੁਟ ਦੀ ਬਲੰਦੀ ਤੇ ਹੈ. ਕਵੀਆਂ ਨੇ ਇਸ ਨੂੰ ਹੰਸਾਂ ਦਾ ਨਿਵਾਸ ਅਸਥਾਨ ਲਿਖਿਆ ਹੈ। 4. ਮਨੋਰਥ. ਸੰਕਲਪ. “ਸਭਿ ਪੂਰੇ ਮਾਨਸ ਤਿਨਛੇ.” (ਬਸੰ ਮਃ ੪) “ਸਮਤਾ ਮਾਨਸ ਕੀ ਰਚਹਿ ਮਾਨਸ ਹਰਖਾਵੈ। ਮਾਨਸ ਮੂਰਖ ਬ੍ਰਿੰਦ ਕੇ ਧਨ ਹਿਤ ਬਿਰਮਾਵੈ.” (ਗੁਪ੍ਰਸੂ) 5. ਵਿ. ਮਨ ਦਾ. ਮਨ ਨਾਲ ਹੈ ਜਿਸ ਦਾ ਸੰਬੰਧ। 6. ਮਾਨਸਰ ਨਾਲ ਹੈ ਜਿਸ ਦਾ ਸੰਬੰਧ. ਮਾਨਸਰ ਪੁਰ ਰਹਿਣ ਵਾਲਾ। 7. ਭੂਟਾਨ ਦੇ ਪਹਾੜਾਂ ਤੋਂ ਨਿਕਲਿਆ ਆਸਾਮ ਦਾ ਇੱਕ ਦਰਿਆ, ਜੋ ਗੋਆਲਪਾਰਾ ਪਾਸ ਬ੍ਰਹਮਪੁਤ੍ਰ ਨਦ ਵਿੱਚ ਮਿਲਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|