Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maanæ. 1. ਮੰਨੇ, ਸਮਝੇ। 2. ਮਾਣ ਕਰਦਾ ਹੈ, ਅਹੰਕਾਰ ਕਰਦਾ ਹੈ। 3. ਮਾਨ ਦੇਂਦੇ/ਆਦਰ ਕਰਦੇ/ਸਤਿਕਾਰਦੇ ਹਨ। 4. ਭਾਵ ਪ੍ਰਸਨ ਕਰੇ, ਖੁਸ਼ ਕਰੇ। 5. ਮਾਨਦਾ, ਭੋਗਦਾ। 6. ਪਰਵਾਨ ਕਰਨ, ਮੰਨ ਲੈਣਾ। 7. ਮਨ। 1. accepts. 2. honours. 3. rever. 4. conciliate, appease. 5. enjoy. 6. accept, agree to. 7. mind. ਉਦਾਹਰਨਾ: 1. ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥ Raga Sireeraag 1, Asatpadee 2, 3:1 (P: 54). ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥ (ਮੰਨਦਾ ਪਤੀਜਦਾ ਹੈ). Raga Gaurhee 1, Asatpadee 16, 7:2 (P: 228). ਜੋ ਜੋ ਹੋਇ ਸੋਈ ਸੁਖੁ ਮਾਨੈ ॥ (ਪਰਵਾਨ ਕਰੇ). Raga Gaurhee 5, Sukhmanee 23, 4:7 (P: 294). ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥ (ਪਤੀਜਦਾ ਹੈ). Raga Gaurhee, Kabir, 10, 2:2 (P: 325). ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥ (ਸਮਝੇ). Raga Devgandhaaree 5, 5, 1:2 (P: 529). 2. ਅਪਨਾ ਕੀਆ ਆਪਹਿ ਮਾਨੈ ॥ Raga Gaurhee 5, Sukhmanee 5, 8:2 (P: 269). 3. ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ Raga Gaurhee 5, Sukhmanee 6, 2:5 (P: 270). ਭਰੁ ਮਾਨੈ ਮਾਨੈ ਸਭੁ ਕੋਇ ॥ Raga Malaar 3, 13, 5:1 (P: 1262). 4. ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ Raga Gaurhee 5, Sukhmanee 18, 3:1 (P: 287). 5. ਸੁਖੁ ਮਾਨੈ ਭੇਟੈ ਗੁਰ ਪੀਰੁ ॥ Raga Aaasaa 1, Asatpadee 3, 5:3 (P: 413). 6. ਤਾ ਕਾ ਕੀਆ ਮਾਨੈ ਸੋਇ ॥ Raga Raamkalee 1, 7, 2:2 (P: 878). 7. ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥ Raga Parbhaatee, Naamdev, 1, 2:1 (P: 1350).
|
Mahan Kosh Encyclopedia |
ਮਨ ਹੀ. ਦਿਲ ਹੀ. “ਮਾਨੈ ਹਾਟੁ ਮਾਨੈ ਪਾਟੁ, ਮਾਨੈ ਹੈ ਪਾਸਾਰੀ.” (ਪ੍ਰਭਾ ਨਾਮਦੇਵ) ਮਨਹੀ ਦੁਕਾਨ ਮਨ ਹੀ ਪੱਤਨ (ਨਗਰ) ਮਨ ਹੀ ਪਨਸਾਰੀ (ਦੁਕਾਨਦਾਰ). 2. ਮੰਨਦਾ ਹੈ. ਕ਼ਬੂਲ ਕਰਦਾ ਹੈ. “ਮਾਨੈ ਹੁਕਮੁ ਤਜੈ ਅਭਿਮਾਨੈ.” (ਸੂਹੀ ਮਃ ੫) 3. ਦੇਖੋ- ਮ੍ਹਾਨੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|