Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaræ. 1. ਕਾਬੂ ਕਰੇ। 2. ਮੌਤ ਦੇ ਘਾਟ ਉਤਾਰੇ। 3. ਸੱਟ ਮਾਰੇ। 4. ਖਤਮ ਕਰੇ। 5. ਮੁਹਾਵਰੇ ਵਿਚ ‘ਝਖ ਮਾਰਨਾ’ ਭਾਵ ਵਿਅਰਥ ਖੇਚਲ ਉਠਾਉਣੀ। 6. ਮਾਰਨੀਆਂ। 7. ਸਜ਼ਾ ਦੇਂਦਾ ਹੈ। 1. subdue, slay. 2. kill, destroy. 3. strike (a blow). 4. efface. 5. fruitless effort. 6. cry, strike; throw. 7. punishes. ਉਦਾਹਰਨਾ: 1. ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥ Raga Maajh 3, Asatpadee 13, 3:3 (P: 117). ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ (ਵਿਚਾਰਾ ਦੁਆਰਾ ਆਪਣਾ ਆਪ ਮਾਰੇ ਭਾਵ ਆਪੇ ਤੇ ਕਾਬੂ ਕਰੇ). Raga Dhanaasaree 1, Chhant 1, 2:3 (P: 688). 2. ਮਾਰੈ ਰਾਖੈ ਏਕੋ ਸੋਇ ॥ Raga Gaurhee 5, 130, 1:2 (P: 192). 3. ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥ Raga Gaurhee 1, Asatpadee 14, 5:3 (P: 227). 4. ਸੋ ਜਨੁ ਸਾਚਾ ਜਿ ਹਉਮੈ ਮਾਰੈ ॥ Raga Gaurhee 3, Asatpadee 3, 4:1 (P: 230). 5. ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥ Raga Aaasaa, Kabir, 29, 1:2 (P: 483). 6. ਹਸਤਿ ਭਾਗਿ ਕੈ ਚੀਸਾ ਮਾਰੈ ॥ (ਭਾਵ ਆਵਾਜ਼ ਕਢਨੀ). Raga Gond, Kabir, 4, 1:3 (P: 870). ਜਮ ਜੰਦਾਰੁ ਨ ਮਾਰੈ ਫੇਟੈ ॥ (ਭਾਵ ਸਟ ਲਾਉਣੀ). Raga Maaroo 1, Solhaa 16, 6:2 (P: 1036). ਉਦਾਹਰਨ: ਮਤਿ ਕੋਊ ਮਾਰੈ ਈਂਟ ਢੇਮ ॥ (ਮਾਰਨਾ). Raga Basant, Kabir, 1, 4:2 (P: 1196). 7. ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥ Raga Saarang 5, 68, 1:2 (P: 1217).
|
|