Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maahee. ਵਿਚ, ਅੰਦਰ। in. ਉਦਾਹਰਨ: ਗੁਰ ਕੇ ਚਰਣ ਵਸੇ ਮਨ ਮਾਹੀ ॥ (ਅੰਦਰ). Raga Maajh 5, 43, 1:1 (P: 107). ਗੁਣ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥ (ਵਿਚ). Raga Vadhans 5, Chhant 1, 4:4 (P: 577). ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ (ਵਿਚ). Raga Sorath 5, Asatpadee 3, 2:1 (P: 641).
|
SGGS Gurmukhi-English Dictionary |
[H. indecl.] In, within, Per. n. fish
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. boatman; same as ਮਾਸ਼ਕੀ lover, paramour, beloved, husband; also ਮਾਹੀਆ.
|
Mahan Kosh Encyclopedia |
ਕ੍ਰਿ. ਵਿ. ਮੇ. ਅੰਦਰ. “ਪ੍ਰੀਤਮ ਜਾਨਿਲੇਹੁ ਮਨ ਮਾਹੀ.” (ਸੋਰ ਮਃ ੯) 2. ਨਾਮ/n. ਮਾਹਿਸ਼ੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। 3. ਰਾਂਝਾ, ਜੋ ਮਹੀਆਂ ਚਰਾਇਆਕਰਦਾ ਸੀ। 4. ਪਿਆਰਾ. ਪ੍ਰੇਮੀ. ਮਿਤ੍ਰ. ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. “ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ.” (ਦਸਮਗ੍ਰੰਥ) 5. ਜੱਟਾਂ ਦੀ ਇੱਕ ਜਾਤਿ। 6. ਫ਼ਾ. [ماہی] ਮੱਛੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|