Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mithi-aa. ਝੂਠਾ। false. ਉਦਾਹਰਨ: ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ Raga Sireeraag 5, 76, 1:2 (P: 44). ਬੋਲਹਿ ਸਾਚੁ ਮਿਥਿਆ ਨਹੀ ਗਈ ॥ (ਝੂਠ). Raga Gaurhee 1, Asatpadee 15, 1:1 (P: 227). ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ (ਭਾਵ ਨਾ ਰਹਿਣ ਵਾਲਾ). Raga Gaurhee 5, Sukhmanee 5, 4:1 (P: 268).
|
SGGS Gurmukhi-English Dictionary |
[Sk. adj.] False
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. false, unreal, illusory, deluding, untrue. (2) v.form past indefinite of ਮਿਥਣਾ settled, decided, determined, supposed, assumed, postulatd.
|
Mahan Kosh Encyclopedia |
ਸੰ. ਮਿਥ੍ਯਾ. ਵਿ. ਅਸਤ੍ਯ. ਜੋ ਸਦਾ ਇੱਕਰਸ ਨਹੀਂ. “ਮਿਥਿਆ ਹਉਮੈ ਮਮਤਾ ਮਾਇਆ.” (ਸੁਖਮਨੀ) 2. ਨਾਮ/n. ਝੂਠ. ਅਨ੍ਰਿਤ. “ਮਿਥਿਆ ਨਾਹੀ ਰਸਨਾ ਪਰਸ.” (ਸੁਖਮਨੀ) 3. ਵਿ. ਨਿਸ਼ਫਲ. ਵ੍ਰਿਥਾ. “ਮਿਥਿਆ ਤਨ ਨਹੀ ਪਰਉਪਕਾਰਾ.” (ਸੁਖਮਨੀ) 4. ਨਾਪਾਯਦਾਰ. ਵਿਨਸਨਹਾਰ. “ਮਿਥਿਆ ਰਾਜ ਜੋਬਨ ਧਨ ਮਾਲ.” (ਸੁਖਮਨੀ) 5. ਕ੍ਰਿ. ਵਿ. ਝੂਠੇ ਤੌਰ ਪੁਰ. ਅਸਤ੍ਯਤਾ ਸੇ। 6. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|