Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mil⒤. 1. ਮਿਲ ਕੇ, ਸੰਪਰਕ ਵਿਚ ਆ ਕੇ। 2. ਰਲ ਕੇ, ਇਕਠੇ ਹੋ ਕੇ। 3. ਸਮੋ ਕੇ, ਰਲ ਕੇ। 4. ਮਿਲੀ। 1. meeting. 2. meeting together. 3. associating. 4. met. ਉਦਾਹਰਨਾ: 1. ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ Raga Aaasaa 1, Sodar, 2, 2:1 (P: 9). ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥ Raga Sireeraag 5, Chhant 2, 5:2 (P: 80). 2. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ Raga Gaurhee 1, Sohlay, 1, 3:1 (P: 12). ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀ ਆਹ ॥ (ਇਕਠੀਆਂ ਹੋਕੇ). Raga Sireeraag 1, 10, 1:2 (P: 17). ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ Raga Gaurhee 5, 122, 2:1 (P: 205). 3. ਆਪ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 22, 2:2 (P: 22). 4. ਸਹਜ ਕਲਾਲਨਿ ਜਉ ਮਿਲਿ ਆਈ ॥ Raga Gaurhee, Kabir, 27, 2:1 (P: 328).
|
Mahan Kosh Encyclopedia |
ਮਿਲਕੇ. ਮਿਲਾਪ ਕਰਕੇ. “ਮਿਲਿ ਸਤਿਗੁਰੁ ਨਿਸਤਾਰਾ.” (ਮਾਰੂ ਮਃ ੫) “ਮਿਲਿ ਪਾਣੀ ਜਿਉ ਹਰੇ ਬੂਟ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|