Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mee-aa. 1. ਪਤੀ, ਖਾਵੰਦ। 2. ਸਰਦਾਰ, ਚੌਧਰੀ। 3. ਪਿਤਾ। 1. husband. 2. headman. 3. father - ‘mian’. ਉਦਾਹਰਨਾ: 1. ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ Raga Aaasaa 1, Vaar 10ਸ, 1, 1:5 (P: 468). 2. ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ Raga Bilaaval 1, 1, 1:1 (P: 795). 3. ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥ Raga Basant 1, Asatpadee 8, 6:2 (P: 1191).
|
SGGS Gurmukhi-English Dictionary |
1. husband. 2. headman. 3. father/ ‘mian
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮੀਆਂ) ਸੰ. ਮੀਹਯਮਾਨ. ਵਿ. ਪੂਜਾ ਯੋਗ੍ਯ. ਸ਼੍ਰੇਸ਼੍ਠ< 2. ਨਾਮ/n. ਸਰਦਾਰ. “ਤੂ ਸੁਲਤਾਨ ਕਹਾ ਹਉ ਮੀਆ, ਤੇਰੀ ਕਵਨ ਵਡਾਈ?” (ਬਿਲਾ ਮਃ ੧) 3. ਪਤਿ. ਭਰਤਾ। 4. ਪਿਤਾ। 5. ਰਾਜਪੂਤਾਂ ਦੀ ਇੱਕ ਜਾਤਿ। 6. ਪਹਾੜੀ ਰਾਜਿਆਂ ਦੇ ਰਾਜਕੁਮਾਰਾਂ ਦੀ ਉਪਾਧੀ (ਲਕ਼ਬ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|