Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukṫaa. ਬੰਧਨ ਰਹਿਤ। above description, emancipated, delivered, detached; wide. ਉਦਾਹਰਨ: ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥ (ਆਜ਼ਾਦ). Raga Sireeraag 5, 96, 3:2 (P: 51). ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ (ਮੁਕਤ). Raga Maajh 5, Asatpadee 36, 1:1 (P: 131). ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥ (ਮੁਕਤੀ). Raga Aaasaa 5, 146, 2:1 (P: 407). ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥ (ਨਿਰਲੇਪ, ਅਲਿਪਤ). Raga Bilaaval 5, 6, 4:2 (P: 803). ਸਤਿਗੁਰਿ ਮਿਲੀਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥ (ਖੁਲ੍ਹਾ). Raga Raamkalee 5, 2, 4:1 (P: 883).
|
SGGS Gurmukhi-English Dictionary |
emancipated, spiritually enlightened, liberated of attachment; wide.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. liberated person; in Sikh history any of the martyrs of Chamkaur or Muktsar; pearl; the short vowel 'a' or (e) which is not represented in the script if in non initial position.
|
Mahan Kosh Encyclopedia |
ਵਿ. ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. ਅਤੇ ਮਨ ਵਿੱਚ ਛਲ ਕਪਟ ਨੂੰ ਥਾਂ ਨਹੀਂ ਦਿੰਦਾ. “ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ.” (ਸ: ਮਃ ੯) “ਮੁਕਤੇ ਸੇਵੇ, ਮੁਕਤਾ ਹੋਵੈ.” (ਮਾਝ ਅ: ਮਃ ੩) “ਹਿਰਦੇ ਕਾ ਮੁਕਤਾ ਮੁਖ ਕਾ ਸਤੀ.” (ਰਤਨਮਾਲਾ ਬੰਨੋ) 2. ਅਲਗ. ਕਿਨਾਰੇ. “ਹਰਖ ਸੋਗ ਦੁਹਾ ਤੇ ਮੁਕਤਾ.” (ਧਨਾ ਛੰਤ ਮਃ ੪) 3. ਅਲੇਪ. “ਸੂਰ ਮੁਕਤਾ ਸਸੀ ਮੁਕਤਾ.” (ਮਾਰੂ ਮਃ ੫) 4. ਖੁਲ੍ਹਾ. ਕੁਸ਼ਾਦਾ. “ਸਤਿਗੁਰਿ ਮਿਲਿਐ ਮਾਰਗੁ ਮੁਕਤਾ.” (ਰਾਮ ਮਃ ੫) 5. ਅਤੁੱਟ. ਜੋ ਮੁੱਕੇ ਨਾ. “ਮੁਕਤੇ ਭੰਡਾਰਾ.” (ਮਾਰੂ ਅ: ਮਃ ੧) 6. ਨਾਮ/n. ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। 7. ਦੇਖੋ- ਮੁਕਤੇ। 8. ਸੰ. ਮੁਕ੍ਤਾ ਮੋਤੀ. ਦੇਖੋ- ਗਜਮੁਕਤਾ। 9. ਅ਼. [مُقطع] ਮੁਕ਼ਤ਼ਅ਼. ਵਿ. ਕ਼ਤਅ਼ ਕੀਤਾ ਹੋਇਆ. ਕੱਟਿਆ ਹੋਇਆ। 10. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ- ਮੁਕਾਤੀ 2। 11. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. “ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ.” (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|