Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muṫʰee. 1. ਠੱਗੀ ਗਈ। 2. ਛਲੀ ਹੋਈ, ਠਗੀ ਹੋਈ, ਮੋਹੀ ਹੋਈ। 3. ਮੁੱਠ, ਮੀਟਿਆ ਹੋਇਆ ਹਥ। 1. deluded, cheated. 2. defrauded, beguiled. 3. fist. ਉਦਾਹਰਨਾ: 1. ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ Raga Sireeraag 1, 13, 1:1 (P: 18). ਕੁਬੁਧਿ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ Raga Sireeraag 4, Vaar 20ਸ, 1, 1:1 (P: 91). 2. ਅਵਗਣਿ ਮੁਠੀ ਮਹਲੁ ਨ ਪਾਏ ਅਵਗੁਣ ਗੁਣਿ ਬਖਸਾਵਣਿਆ ॥ Raga Maajh 1, Asatpadee 1, 6:3 (P: 109). ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ (ਮੋਹੀ ਹੋਈ). Raga Sorath 1, Asatpadee 3, 6:2 (P: 636). 3. ਜਿਸ ਕੈ ਘਰਿ ਦੀ ਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥ Raga Vadhans 4, Vaar 14:1 (P: 591).
|
Mahan Kosh Encyclopedia |
ਲੁੱਟੀ. ਖੋਹੀ. ਚੁਰਾਈਗਈ. “ਮੁਠੀ ਦੂਜੈਭਾਇ.” (ਸ੍ਰੀ ਮਃ ੧) 2. ਕਬਜ਼ਾਧਾਰੀ. ਛੁਰਾਧਾਰੀ. ਸ਼ਸਤ੍ਰ ਦਾ ਮੁੱਠਾ (ਮੁਸ਼੍ਟਿ) ਹੈ ਜਿਸ ਦੇ ਹੱਥ ਵਿੱਚ. “ਮੁਠੀ ਕ੍ਰੋਧਿ ਚੰਡਾਲਿ.” (ਮਃ ੧ ਵਾਰ ਸ੍ਰੀ) ਛੁਰਾਧਾਰੀ ਕ੍ਰੋਧਵ੍ਰਿੱਤਿ ਚੰਡਾਲੀ ਹੈ। 3. ਨਾਮ/n. ਮੁਸ਼੍ਟਿ. ਮੁੱਠੀ. ਮੂਠ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|