Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Muḏāvaṇī. ਮੋਹਰ ਲਾ ਕੇ ਬੰਦ ਕੀਤੀ, ਬੁਝਾਰਤ, ਅੜਾਉਣੀ, ਭੇਤ ਵਾਲੀ ਗਲ। riddle, problem. ਉਦਾਹਰਨ: ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਰਿ ॥ ਉਦਾਹਰਨ: ਏਹੁ ਮੁਦਾਵਣੀ ਸਤਿ ਗੁਰੂ ਪਾਈ ਗੁਰਸਿਖਾ ਲਧੀ ਭਾਲਿ ॥.
|
Mahan Kosh Encyclopedia |
(ਮੁੰਦਾਵਣੀ) ਮੁਦ੍ਰਣ (ਮੁਹਰਛਾਪ ਲਾਉਣ) ਦੀ ਕ੍ਰਿਯਾ. ਮੁੰਦਣਾ. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁੰਦਾਵਣੀ ਸ਼ਬਦ ਦੋ ਥਾਂਈਂ ਆਇਆ ਹੈ. ਭਾਰਤ ਵਿੱਚ ਰੀਤਿ ਹੈ ਕਿ ਮਹਾਰਾਜਿਆਂ ਦੇ ਖਾਨ ਪਾਨ ਦਾ ਪ੍ਰਬੰਧ ਕਰਨਵਾਲਾ ਸਰਦਾਰ, ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾਕੇ ਦੇਗਚੇ ਆਦਿ ਬਰਤਨਾਂ ਪੁਰ ਮੁਹਰ ਲਾਦਿੰਦਾ ਹੈ, ਤਾਕਿ ਕੋਈ ਅਸ਼ੁਭਚਿੰਤਕ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ. ਫੇਰ ਜਦ ਥਾਲ ਪਰੋਸਦਾ ਹੈ ਤਦ ਕੀ ਥਾਲ ਪੁਰ ਸਰਪਸ਼ ਦੇਕੇ ਮੁਹਰ ਲਾ ਦਿੰਦਾ ਹੈ, ਅਰ ਉਹ ਮੁਹਰ ਜਿੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀਜਾਂਦੀ ਹੈ. ਇਸ ਉੱਪਰਲੇ ਭਾਵ ਨੂੰ ਲੈਕੇ ਇਹ ਵਾਕ ਹੈ- “ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾਂ ਲਧੀ ਭਾਲਿ.” (ਮਃ ੩ ਵਾਰ ਸੋਰ) ਭਾਵ ਇਹ ਹੈ ਕਿ ਗੁਰਉਪਦੇਸ਼ ਸਿੱਖਾਂ ਦੇ ਮਨ ਦ੍ਰਿੜ੍ਹ ਕਰਾਕੇ ਸਤਿਗੁਰੂ ਨੇ ਸਿੱਖਮਰਯਾਦਾ ਦੀ ਮੁਹਰਛਾਪ ਲਾ ਦਿੱਤੀ ਹੈ, ਤਾਕਿ ਨਿਯਮਾਂ ਵਿੱਚ ਗੜਬੜ ਨਾ ਹੋਵੇ. ਦੂਜਾ “ਮੁੰਦਾਵਣੀ ਮਃ ੫” ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪੁਰ ਪਾਠ ਹੈ, ਜਿਸ ਦਾ ਭਾਵ ਅੰਤਿਮ ਮੁਹਰਛਾਪ ਹੈ. ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇੱਥੇ ਧਰਮਗ੍ਰੰਥ ਦੇ ਪਾਠ ਦਾ ਭੋਗ ਹੈ। 2. ਬੁਝਾਰਤ. ਅਦ੍ਰਿਸ਼ਟਕੂਟ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|