Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mun⒤. ਮੁਨੀ, ਸੰਤ, ਸਾਧ, ਰਿਸ਼ੀ। sages, pious persons. ਉਦਾਹਰਨ: ਆਖਹਿ ਸੁਰਿ ਨਰ ਮੁਨਿ ਜਨ ਸੇਵ ॥ Japujee, Guru Nanak Dev, 26:18 (P: 6). ਉਦਾਹਰਨ: ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾ ਦਿਕ ਬ੍ਰਹਮਾਦਿ ਤਰੇ ॥ (ਮੋਨ ਧਾਰਨ ਕਰਨ ਵਾਲੇ). Raga Bhairo 1, 1, 1:1 (P: 1125). ਸੌ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ (ਮੋਨੀ). Raga Bhairo 3, 5, 1:1 (P: 1128).
|
SGGS Gurmukhi-English Dictionary |
[P. n.] Ascetic, hermit, saint
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ. “ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ.” (ਭੈਰ ਮਃ ੩){1715} 2. ਮਨਨਸ਼ੀਲ ਵਿਚਾਰ ਕਰਨ ਵਾਲਾ। 3. ਸ਼ਿਵ. ਮਹਾਦੇਵ. “ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ.” (ਚਰਿਤ੍ਰ ੨੧੫) 4. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸ਼ਿ), ਸੱਤ ਮੰਨੇ ਹਨ. ਦੇਖੋ- ਸਪਤ ਰਿਖੀ। 5. ਮੌਨ ਧਾਰਨ ਵਾਲਾ ਪੁਰਖ. ਚੁਪਕੀਤਾ. ਮੌਨੀ. ਖ਼ਾਮੋਸ਼. Footnotes: {1715} ਕ੍ਰਿਸ਼ਨ ਜੀ ਨੇ ਮੁਨਿ ਦਾ ਲੱਛਣ ਕੀਤਾ ਹੈ: दुः खेष्वनुद्विग्नमनाः सुखेषु विगतस्पृहः। वीतराग भय क्रोधः स्थितधीर्मुनिरुच्यते॥ (ਗੀਤਾ ਅ: 2, ਸ਼ 56).
Mahan Kosh data provided by Bhai Baljinder Singh (RaraSahib Wale);
See https://www.ik13.com
|
|