Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mool⒰. 1. ਅਸਲਾ, ਮੁੱਢ। 2. ਰਾਸ, ਪੂੰਜੀ। 3. ਸਬਜ਼ੀ ਦੀ ਜੜ੍ਹ। 4. ਜੜ੍ਹੀ ਬੂਟੀ। 5. ਮੁੱਢ ਭਾਵ ਹਰੀ, ਪ੍ਰਭੂ। 6. ਦਵਾਈ। 7. ਬਿਲਕੁਲ, ਜਰਾ ਵੀ। 8. ਸੋਮੇ, ਮੁੱਢ। 9. ਮੁਲ, ਕੀਮਤ। 1. root, origin foundation. 2. capital, assets. 3. roots. 4. medicinal herb. 5. source viz. Primal Lord. 6. medicine. 7. absolutely not. 8. origin. 9. worth. ਉਦਾਹਰਨਾ: 1. ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ Raga Sireeraag 1, Asatpadee 6, 2:2 (P: 56). ਉਦਾਹਰਨ: ਸਾਕਤ ਨਿਰਗੁਣਿ ਆਰਿਆ ਆਪਣਾ ਮੂਲੁ ਪਛਾਣੁ ॥ Raga Sireeraag 1, Asatpadee 15, 5:1 (P: 63). ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ (ਆਧਾਰ, ਮੁੱਢ). Raga Bhairo 3, 5, 2:1 (P: 1129). ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ ॥ (ਜੜ੍ਹ, ਮੁੱਢ ਪੱਕਾ ਹੋ ਜਾਂਦਾ ਹੈ). Raga Malaar 1, Vaar 1, Salok, 3, 1:10 (P: 1279). 2. ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥ Raga Sireeraag 5, Asatpadee 29, 19:3 (P: 74). ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥ Raga Maaroo 1, Asatpadee 8, 10:2 (P: 1014). 3. ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ Raga Maajh 1, Vaar 5:1 (P: 140). 4. ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀ ਜੈਰੇ ॥ Raga Gaurhee 1, 16, 1:1 (P: 156). 5. ਮੂਲੁ ਛੋਡਿ ਲਾਗੇ ਦੂਜੈ ਭਾਈ ॥ Raga Gaurhee 1, Asatpadee 6, 3:2 (P: 232). 6. ਕਤ ਨਹੀ ਠਉਰ ਮੂਲੁ ਕਤ ਲਾਵਉ ॥ Raga Gaurhee, Kabir, 21, 1:1 (P: 327). 7. ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ Raga Aaasaa 1, Chhant 2, 2:4 (P: 436). 8. ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥ Raga Goojree 4, 6, 4:1 (P: 494). ਕਵਣ ਮੂਲੁ ਕਵਣ ਮਤਿ ਵੇਲਾ ॥ (ਆਰੰਭ, ਮੁੱਢ). Raga Raamkalee, Guru Nanak Dev, Sidh-Gosat, 43:1 (P: 942). 9. ਕਉਡੀ ਕਾਲਖ ਹੂਆ ਮੂਲੁ ॥ Raga Raamkalee 5, 50, 1:2 (P: 898).
|
Mahan Kosh Encyclopedia |
ਨਾਮ/n. ਮੂਰੀ. ਮੂਲ. ਬੂਟੀ. “ਮੂਲੁ ਕਤ ਲਾਵਉ?” (ਗਉ ਕਬੀਰ) ਦਵਾ ਦਾ ਲੇਪ ਕਿੱਥੇ ਕਰਾਂ? 2. ਸੰ. ਮੂਲ੍ਯ. ਮੁੱਲ. ਕੀਮਤ. “ਕੌਡੀ ਕਾ ਲਖ ਹੂਆ ਮੂਲੁ.” (ਰਾਮ ਮਃ ੫) ਨਾਚੀਜ਼ਾਂ ਦਾ ਮਾਨ ਹੋ ਗਿਆ. ਕਮੀਨੇ ਆਦਮੀ ਉੱਚੇ ਦਰਜੇ ਤੇ ਪਹੁਚਗਏ। 3. ਦੇਖੋ- ਮੂਲ। 4. ਮੁੱਢ. ਜੜ. “ਮੂਲੁ ਛੋਡਿ ਡਾਲੀ ਲਗੇ.” (ਆਸਾ ਅ: ਮਃ ੧) 5. ਮੂਲਧਨ. ਪੂੰਜੀ. “ਜਿਹ ਘਟੈ ਮੂਲੁ, ਨਿਤ ਬਢੈ ਬਿਆਜੁ” (ਬਸੰ ਕਬੀਰ) 6. ਅਸਲਿਯਤ. “ਮੂਲੁ ਨ ਬੂਝਹਿ ਆਪਣਾ.” (ਸੂਹੀ ਮਃ ੧) 7. ਕਾਰਣ. ਸਬਬ. “ਕੋਟਿ ਕਰਮ ਬੰਧਨ ਕਾ ਮੂਲੁ.” (ਭੈਰ ਮਃ ੫) 8. ਵੇਲਿ ਅਤੇ ਬਿਰਛਾਂ ਦੀ ਜੜ ਵਿੱਚ ਹੋਣ ਵਾਲੇ ਖਾਣ ਯੋਗ੍ਯ ਪਦਾਰਥ. “ਇਕਿ ਕੰਦ ਮੂਲੁ ਚੁਣਿ ਖਾਵਹਿ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|