Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mér⒰. 1. ਸ਼ਰੋਮਣੀ ਮਣਕਾ। 2. ਸੁਮੇਰ ਪਰਬਤ। 3. ਪਹਾੜ। 1. chief bead. 2. Sumer mountain. 3. mountain. ਉਦਾਹਰਨਾ: 1. ਤੂੰ ਗੰਠੀ ਮੇਰੁ ਸਿਰਿ ਤੂੰ ਹੈ ॥ Raga Maajh 5, 28, 2:2 (P: 102). 2. ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥ Raga Maajh 1, Vaar 26, Salok, 1, 1:14 (P: 150). 3. ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ (ਪਹਾੜ, ਪਰਬਤ). Raga Bilaaval 5, 37, 3:1 (P: 810).
|
Mahan Kosh Encyclopedia |
ਸੰ. ਨਾਮ/n. ਪੁਰਾਣਾਂ ਅਨੁਸਾਰ ਪ੍ਰਿਥਿਵੀ ਦੇ ਮੱਧ ਇੱਕ ਵਡਾ ਪਹਾੜ, ਜਿਸ ਪੁਰ ਇੰਦ੍ਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ. ਇਸ ਦੇ ਨਾਮ ਸੁਮੇਰੁ, ਹੇਮਾਦ੍ਰਿ, ਰਤਨਸਾਨੁ, ਅਮਰਾਦ੍ਰਿ ਆਦਿ ਅਨੇਕ ਹਨ. “ਤ੍ਰਿਣ ਮੇਰੁ ਦਿਖੀਤਾ.” (ਬਿਲਾ ਮਃ ੫) 2. ਮੰਦਰਾਚਲ. “ਮੇਰੁ ਕੀਆ ਮਾਧਾਣੀ.” (ਮਃ ੧ ਵਾਰ ਮਾਝ) 3. ਮਾਲਾ ਦਾ ਸ਼ਿਰੋਮਣਿ ਮਣਕਾ. “ਤੂੰ ਗੰਠੀ, ਮੇਰੁ ਸਿਰਿ ਤੂੰ ਹੈ.” (ਮਾਝ ਮਃ ੫) 4. ਪਹਾੜ. ਗਿਰਿ. “ਮੇਰੁ ਮੇ ਸੁਮੇਰੁ ਬਡੋ.” (ਭਾਗੁ ਕ) “ਕੂਪ ਤੇ ਮੇਰੁ ਕਰਾਵੈ.” (ਸਾਰ ਕਬੀਰ) ਨੀਵੇਂ ਥਾਂ ਤੋਂ ਉੱਚਾ ਪਹਾੜ ਕਰਦਾ ਹੈ। 5. ਕੰਗਰੋੜ ਦੀ ਹੱਡੀ. ਰੀਢ. ਦੇਖੋ- ਮੇਰਡੰਡ। 6. ਯੋਗਮਤ ਅਨੁਸਾਰ ਦਸ਼ਮਦ੍ਵਾਰ। 7. ਦੇਖੋ- ਛੱਖ੍ਯ ਦਾ ਰੂਪ 9। 8. ਵਿ. ਪ੍ਰਧਾਨ. ਸ਼ਿਰੋਮਣਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|