Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mæ. 1. ਮੈਨੂੰ। 2. ਮੇਰਾ। 3. ਰੂਪੀ, ਸਮਾਨ। 4. ਮੈਂ। 5. ਵਿਚ, ਭੀਤਰ। 6. ਮੱਧ, ਨਸ਼ਾ, ਸ਼ਰਾਬ। 7. ਅਭਿਮਾਨ, ਹਉਮੈ। 8. ਵਿਆਪਕ। 1. to me. 2. I, mine. 3. identical, congruous. 4. I. 5. in. 6. liquor, wine. 7. ego. 8. pervading. ਉਦਾਹਰਨਾ: 1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2). ਮੈ ਏਹਾ ਆਸਾ ਏਹੋ ਆਧਾਰ ॥ Raga Sireeraag 1, 29, 1:4 (P: 24). 2. ਸਭਿ ਗੁਣ ਤੇਰੇ ਮੈ ਨਾਹੀ ਕੋਇ ॥ Japujee, Guru Nanak Dev, 21:5 (P: 4). ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥ (ਮੇਰਾ). Raga Aaasaa 1, Asatpadee 14, 1:2 (P: 418). 3. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). 4. ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥ Raga Sireeraag 1, 1, 1:2 (P: 14). 5. ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕ ਇਵ ਏਕੁ ਤਾਰੈ ॥ Raga Sireeraag 1, 26, 3:2 (P: 23). ਅਹਿ ਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥ Raga Gaurhee 9, 3, 1:2 (P: 219). 6. ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ Raga Sireeraag 1, Pahray 2, 2:1 (P: 75). ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ Raga Gaurhee 1, Chhant 1, 1:5 (P: 242). 7. ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥ Raga Gaurhee 5, Baavan Akhree, 9ਸ:2 (P: 251). ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥ Raga Raamkalee 5, Vaar 6, Salok, 5, 1:6 (P: 959). 8. ਹੇ ਪੂਰਨ ਹੇ ਸਰਬ ਮੈ ਦੁਖ ਭਜੰਨ ਗੁਣਤਾਸ ॥ Raga Gaurhee 5, Baavan Akhree, 55:2 (P: 261).
|
SGGS Gurmukhi-English Dictionary |
[P. pro.] Me, my, P. prep. In, within.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
same as liquor.
|
Mahan Kosh Encyclopedia |
ਪੜਨਾਂਵ/pron. ਅਹੰ. ਮੈਂ. “ਮੈਂ ਆਪਣਾ ਗੁਰੁ ਪੂਛਿਦੇਖਿਆ.” (ਸ੍ਰੀ ਮਃ ੧) 2. ਨਾਮ/n. ਅਭਿਮਾਨ. ਹੌਮੈ. “ਨਾ ਮੈ ਨਾਹੀ ਦੋਸਾ.” (ਮਃ ੫ ਵਾਰ ਰਾਮ ੨){1731} 3. ਮਦ. “ਕੇਸਰਿ ਕੁਸਮ ਮਿਰਗਮੈ.” (ਤਿਲੰ ਮਃ ੧) ਮ੍ਰਿਗਮਦ. ਕਸਤੂਰੀ। 4. ਪੜਨਾਂਵ/pron. ਮੇਰਾ. ਮੇਰੀ. “ਜੇ ਤੁਧੁ ਭਾਵੈ ਸਾਹਿਬਾ, ਤੂ ਮੈ, ਹਉ ਤੈਡਾ.” (ਆਸਾ ਅ: ਮਃ ੧) “ਨਾਨਕੁ ਤੇਰਾ ਬਾਣੀਆ ਤੂੰ ਸਾਹਿਬੁ ਮੈ ਰਾਸਿ.” (ਵਡ ਮਃ ੧) ਤੂੰ ਮੇਰੀ ਪੂੰਜੀ ਦਾ ਸ੍ਵਾਮੀ ਹੈ. ਤੇਰੀ ਦਿੱਤੀ ਪੂੰਜੀ ਕਰਕੇ ਹੀ ਮੇਰਾ ਵਪਾਰ ਹੈ। 5. ਮੁਝੇ. ਮੈਨੂੰ. “ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ.” (ਮਾਝ ਮਃ ੪) 6. ਦੇਖੋ- ਮਯ 5. “ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ.” (ਸੋਹਿਲਾ) ਆਕਾਸ਼ਰੂਪ ਥਾਲ. “ਜਾਕੇ ਭਗਤ ਆਨੰਦਮੈ.” (ਬਸੰ ਮਃ ੫) ਆਨੰਦਰੂਪ। 7. ਵ੍ਯ. ਅੰਦਰ. ਵਿੱਚ. ਮੇਂ. “ਜਗਤ ਮੈ ਝੂਠੀ ਦੇਖੀ ਪ੍ਰੀਤਿ.” (ਦੇਵ ਮਃ ੯) “ਕਰ ਮੈ ਅਸਿ ਲੈ ਬਰ ਚੰਡ ਸੰਭਾਰ੍ਯੋ.” (ਚਡੀ ੧) 8. ਮਯ ਨਾਮਕ ਅਸਰ. ਦੇਖੋ- ਮਯ 4. “ਮੈ ਇਕ ਦੈਤ ਹੁਤੋ ਤਿਨ ਆਇਕੈ.” (ਕ੍ਰਿਸਨਾਵ) 9. ਫ਼ਾ. [مےَ] ਮਯ. ਸ਼ਰਾਬ. “ਮਨੁ ਮੈਮਤੁ ਮੈਗਲ ਮਿਕਦਾਰਾ.” (ਧਨਾ ਮਃ ੩) ਮਨ ਮਯਮੱਤ (ਸ਼ਰਾਬ ਵਿੱਚ ਮਸ੍ਤ) ਹਾਥੀ ਤੁੱਲ ਹੈ। 10. ਸਮੇਤ. ਸਾਥ. ਦੇਖੋ- ਮਯ 7. Footnotes: {1731} “ਮੈ ਬਕਰੀ ਨੇ ਕਹ੍ਯੋ ਆਨ ਕਰ ਗਲਾ ਕਟਾਯਾ, ਕੋਈ ਲੇ ਗਯੋ ਮਾਸ ਕਿਸੀ ਨੇ ਚਾਮ ਉਠਾਯਾ, ਕੋਈ ਲੇਗ੍ਯੋ ਸਿਰੀ, ਲੇ ਗਯੋ ਕੋਈ ਪੇਟਾ, ਕੋਈ ਲੇਗ੍ਯੋ ਪਾਂਵ ਖੋਜ ਸਬਹੂ ਨੇ ਮੇਟਾ, ਤਾਂਤ ਭਈ ਉਸ ਆਂਤ ਕੀ ਲੇ ਧੁਨੀਆ ਧੁਨ ਨੇ ਲਗਾ, ਨਿਰੰਕਾਰ ਤੂੰ ਨਿਰੰਕਾਰ ਹੈਂ, ਤਾਂ ਬਕਰੀ ਨੇ ਤੂੰ ਕਹਾ ੴ” ਇਸ ਦਾ ਭਾਵ ਇਹ ਹੈ ਕਿ ਬਹੁਤ ਮੈਥੁਨ ਤੋਂ ਰੁਕਣਾ ਚਾਹੀਏ. ਚਾਣਕ੍ਯ ਨੇ ਆਪਣੇ ਸੂਤ੍ਰਾਂ ਵਿੱਚ ਲਿਖਿਆ ਹੈ ਕਿ - “ਮੈਥੁਨ ਮਨੁੱਖ ਦਾ ਬੁਢਾਪਾ ਹੈ.” (ਸੂਤ੍ਰ 284).
Mahan Kosh data provided by Bhai Baljinder Singh (RaraSahib Wale);
See https://www.ik13.com
|
|