Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohu. 1. ਸਨੇਹ, ਮੁਹਬਤ, ਲਗਨ। 2. ਭਰਮ, ਭੁਲਾਣਾ। 3. ਮੋਹ ਦਾ ਆਕਾਰ ਭਾਵ ਦ੍ਰਿਸ਼ਟਮਾਨ। 4. ਮੋਹ, ਪੰਜ ਵਿਕਾਰਾਂ ਵਿਚੋਂ ਇਕ। 5. ਬੇਹੋਸ਼ੀ (ਮਹਾਨ ਕੋਸ਼)। 1. worldly/temporal love. 2. worldy attachmet. 3. attachment. 4. worldly love. 5. coma, unconciousness. ਉਦਾਹਰਨਾ: 1. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ Raga Sireeraag 1, 6, 1:1 (P: 16). ਉਦਾਹਰਨ: ਅਬ ਮਨ ਏਕਸ ਸਿਉ ਮੋਹੁ ਕੀਨਾ ॥ (ਪਿਆਰ). Raga Dhanaasaree 5, 2, 1:1 (P: 670). 2. ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ Raga Sireeraag 5, 76, 1:2 (P: 44). ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥ (ਅਵਿਦਿਆ, ਅਗਿਆਨਤਾ). Raga Vadhans 4, Vaar 19ਸ, 3, 1:3 (P: 593). 3. ਸਭੋ ਸੂਤਕ ਜੇਤਾ ਮੋਹੁ ਆਕਾਰ ॥ Raga Gaurhee 3, Asatpadee 1, 2:1 (P: 229). 4. ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈਰਸ ਇਨ ਸੰਗਤਿ ਤੇ ਤੂ ਰਹੁ ਰੇ ॥ Raga Kedaaraa 4, 2, 1:1 (P: 1118). 5. ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ Sava-eeay of Guru Ramdas, Gayand, 11:3 (P: 1403).
|
Mahan Kosh Encyclopedia |
ਦੇਖੋ- ਮੋਹ। 2. ਸਨੇਹ. ਮੁਹੱਬਤ. “ਮੋਹੁ ਤੁਮ ਤਜਹੁ ਸਗਲ ਵੇਕਾਰ.” (ਆਸਾ ਮਃ ੧) 3. ਅਵਿਦ੍ਯਾ. ਅਗ੍ਯਾਨ. “ਰਿਧਿ ਸਿਧਿ ਸਭੁ ਮੋਹੁ ਹੈ.” (ਮਃ ੩ ਵਾਰ ਵਡ) 4. ਬੇਹੋਸ਼ੀ. “ਤਿੰਨ ਕਉ ਮੋਹੁ ਭਯਾ ਮਨ ਮਦ ਕਾ.” (ਸਵੈਯੇ ਮਃ ੪ ਕੇ) ਅਹੰਕਾਰਰੂਪ ਮਦਿਰਾ ਨਾਲ ਬੇਹੋਸ਼ੀ ਹੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|